ਹਿੰਮਤ ਸੰਧੂ ਦਾ ਗਾਇਆ ਤੇ ਗਿੱਲ ਰੌਂਤਾ ਦਾ ਲਿਖਿਆ 'ਡੀ.ਐੱਸ.ਪੀ.ਦੇਵ' ਦਾ ਪਹਿਲਾ ਗੀਤ 'ਵੱਡੇ ਜਿਗਰੇ' ਹੋਇਆ ਰਿਲੀਜ਼

Written by  Aaseen Khan   |  June 19th 2019 12:59 PM  |  Updated: June 19th 2019 12:59 PM

ਹਿੰਮਤ ਸੰਧੂ ਦਾ ਗਾਇਆ ਤੇ ਗਿੱਲ ਰੌਂਤਾ ਦਾ ਲਿਖਿਆ 'ਡੀ.ਐੱਸ.ਪੀ.ਦੇਵ' ਦਾ ਪਹਿਲਾ ਗੀਤ 'ਵੱਡੇ ਜਿਗਰੇ' ਹੋਇਆ ਰਿਲੀਜ਼

5 ਜੁਲਾਈ ਨੂੰ ਐਕਸ਼ਨ ਤੇ ਥ੍ਰਿਲਰ ਨਾਲ ਭਰਪੂਰ ਫ਼ਿਲਮ ਲੈ ਕੇ ਆ ਰਹੇ ਡੀ. ਐੱਸ. ਦੇਵ ਦੇ ਰੂਪ 'ਚ ਦੇਵ ਖਰੌੜ ਲੈ ਕੇ ਆ ਗਏ ਨੇ ਫ਼ਿਲਮ ਦਾ ਪਹਿਲਾ ਗੀਤ 'ਵੱਡੇ ਜਿਗਰੇ'।ਜੀ ਹਾਂ ਗਾਇਕ ਹਿੰਮਤ ਸੰਧੂ ਦੀ ਅਵਾਜ਼ 'ਚ ਇਹ ਗੀਤ ਰਿਲੀਜ਼ ਹੋ ਚੁੱਕਿਆ ਹੈ ਜਿਸ ਦੇ ਬੋਲ ਨਾਮੀ ਗੀਤਕਾਰ ਗਿੱਲ ਰੌਂਤਾ ਦੇ ਹਨ। ਡੀ.ਐੱਸ.ਪੀ.ਦੇਵ ਫ਼ਿਲਮ ਦਾ ਇਹ ਪਹਿਲਾ ਗੀਤ ਹੈ ਜਿਸ ਦਾ ਮਿਊਜ਼ਿਕ ਲਾਡੀ ਗਿੱਲ ਨੇ ਤਿਆਰ ਕੀਤਾ ਹੈ। ਗਾਣੇ ਦੇ ਮੁਤਾਬਿਕ ਹੀ ਦੇਵ ਖਰੌੜ ਇਸ ਫ਼ਿਲਮ 'ਚ ਖ਼ੂਬ ਮਿਹਨਤ ਤੇ ਮੁਸ਼ੱਕਤ ਕਰਦੇ ਨਜ਼ਰ ਆ ਰਹੇ ਹਨ।

 

View this post on Instagram

 

First song #waddeJigre from movie #DSPDEV releasing on 19th June 2019

A post shared by Dev Kharoud (@dev_kharoud) on

ਮਨਦੀਪ ਸਿੰਘ ਦੇ ਨਿਰਦੇਸ਼ਨ 'ਚ ਇਹ ਫ਼ਿਲਮ ਫ਼ਿਲਮਾਈ ਗਈ ਹੈ। ਦੱਸ ਦਈਏ ਮਨਦੀਪ ਸਿੰਘ ਬੈਨੀਪਾਲ ਇਸ ਤੋਂ ਪਹਿਲਾਂ ਵੀ ਦੇਵ ਖਰੌੜ ਡਾਕੂਆਂ ਦਾ ਮੁੰਡਾ ਅਤੇ ਕਾਕਾ ਜੀ ਵਰਗੇ ਪ੍ਰੋਜੈਕਟਸ ਕਰ ਚੁੱਕੇ ਹਨ ਜਿੰਨ੍ਹਾਂ ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾ ਵੀ ਮਿਲਿਆ ਹੈ। ਕਹਾਣੀ ਅਤੇ ਸਕਰੀਨ ਪਲੇਅ ਇੰਦਰਪਾਲ ਹੋਰਾਂ ਦਾ ਹੈ। ਫਿਲਮ ‘ਚ ਦੇਵ ਖਰੌੜ ਦਾ ਸਾਥ ਨਿਭਾ ਰਹੇ ਹਨ ਮਾਨਵ ਵਿਜ , ਅਮਨ ਧਾਲੀਵਾਲ, ਗਿਰਿਜਾ ਸ਼ੰਕਰ, ਨੀਤਾ ਮਹਿੰਦਰਾ, ਅਤੇ ਤਰਸੇਮ ਪੌਲ ਆਦਿ।ਫੀਮੇਲ ਲੀਡ ‘ਚ ਮਹਿਰੀਨ ਪੀਰਜ਼ਾਦਾ ਨਜ਼ਰ ਆਉਣਗੇ।

ਹੋਰ ਵੇਖੋ : ਬਲੈਕੀਆ ਤੋਂ ਬਾਅਦ ਡੀ.ਐੱਸ.ਪੀ. ਦੀ ਵਰਦੀ 'ਚ ਦੇਵ ਖਰੌੜ ਦੀ ਸਾਹਮਣੇ ਆਈ ਜ਼ਬਰਦਸਤ ਲੁੱਕ

ਹਰ ਵਾਰ ਕੁਝ ਨਾ ਕੁਝ ਵੱਖਰਾ ਲੈ ਕੇ ਆਉਣ ਵਾਲੇ ਇਸ ਵਾਰ ਵੀ ਇੱਕ ਪੁਲਿਸ ਅਫ਼ਸਰ ਦੀ ਵਰਦੀ 'ਚ ਐਕਸ਼ਨ ਕਰਦੇ ਹੋਏ ਨਜ਼ਰ ਆਉਣਗੇ ਜਿਹੜਾ ਕਿ ਪੰਜਾਬੀ ਸਿਨੇਮਾ 'ਤੇ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਦੇਖਣਾ ਦੇਵ ਹੋਵੇਗਾ ਦੇਵ ਖਰੌੜ ਦਾ ਇਹ ਨਵਾਂ ਅੰਦਾਜ਼ ਦਰਸ਼ਕ ਕਿੰਨ੍ਹਾਂ ਕੁ ਪਸੰਦ ਕਰਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network