ਗੁਰੂ ਰੰਧਾਵਾ ਨਾਲ ਸੈਲਫੀ ਲੈਣ ਲਈ ਪ੍ਰਸ਼ੰਸਕ ਸੁਰੱਖਿਆ ਗਾਰਡ ਨਾਲ ਭਿੜਿਆ, ਵੀਡੀਓ ਹੋ ਰਹੀ ਹੈ ਹਰ ਪਾਸੇ ਵਾਇਰਲ

Written by  Rupinder Kaler   |  March 05th 2020 01:18 PM  |  Updated: March 05th 2020 01:18 PM

ਗੁਰੂ ਰੰਧਾਵਾ ਨਾਲ ਸੈਲਫੀ ਲੈਣ ਲਈ ਪ੍ਰਸ਼ੰਸਕ ਸੁਰੱਖਿਆ ਗਾਰਡ ਨਾਲ ਭਿੜਿਆ, ਵੀਡੀਓ ਹੋ ਰਹੀ ਹੈ ਹਰ ਪਾਸੇ ਵਾਇਰਲ

ਮਿਊਜ਼ਿਕ ਇੰਡਸਟਰੀ ਵਿੱਚ ਕੁਝ ਗਾਇਕਾਂ ਦੇ ਕਰੋੜਾਂ ਦੀ ਗਿਣਤੀ ਵਿੱਚ ਪ੍ਰਸ਼ੰਸਕ ਹਨ । ਪਰ ਇਹ ਪ੍ਰਸ਼ੰਸਕ ਕਈ ਵਾਰ ਪਰੇਸ਼ਾਨੀ ਦਾ ਵੀ ਕਾਰਨ ਬਣ ਜਾਂਦੇ ਹਨ । ਅਜਿਹਾ ਹੀ ਕੁਝ ਹੋਇਆ ਹੈ ਗਾਇਕ ਗੁਰੂ ਰੰਧਾਵਾ ਦੇ ਨਾਲ । ਗੁਰੂ ਰੰਧਾਵਾ ਬੁੱਧਵਾਰ ਨੂੰ ਆਪਣੀ ਟੀਮ ਦੇ ਨਾਲ ਜੋਧਪੁਰ ਪਹੁੰਚੇ ਸਨ । ਏਅਰਪੋਰਟ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਦੇ ਪ੍ਰਸ਼ੰਸਕ ਗੁਰੂ ਰੰਧਾਵਾ ਦਾ ਇੰਤਜ਼ਾਰ ਕਰ ਰਹੇ ਸਨ ।

https://www.instagram.com/p/B9UEnhPn8mk/

ਗੁਰੂ ਦੇ ਬਾਹਰ ਆਉਂਦੇ ਹੀ ਕੁਝ ਲੋਕਾਂ ਨੇ ਉਹਨਾਂ ਦੇ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕੀਤੀ । ਇਸੇ ਦੌਰਾਨ ਗੁਰੂ ਰੰਧਾਵਾ ਦੇ ਇੱਕ ਸਿਰਫਿਰਾ ਪ੍ਰਸ਼ੰਸਕ ਆਇਆ ਤੇ ਵਾਰ ਵਾਰ ਸੈਲਫੀ ਲੈਣ ਦੀ ਕੋਸ਼ਿਸ਼ ਕਰਨ ਲੱਗਿਆ । ਏਨਾਂ ਹੀ ਨਹੀਂ ਇਹ ਪ੍ਰਸ਼ੰਸਕ ਗੁਰੂ ਰੰਧਾਵਾ ਦੇ ਸੁਰੱਖਿਆ ਗਾਰਡ ਨਾਲ ਵੀ ਭਿੜ ਗਿਆ । ਇਸ ਦੌਰਾਨ ਕਾਫੀ ਧੱਕਾਮੁੱਕੀ ਹੋਈ । ਕਾਫੀ ਸਮਝਾਉਣ ਦੇ ਬਾਅਦ ਇਹ ਪ੍ਰਸ਼ੰਸਕ ਸੈਲਫੀ ਲੈਣ ਲਈ ਅੜੇ ਰਹੇ । ਖ਼ਬਰਾਂ ਦੀ ਮੰਨੀਏ ਤਾਂ ਗੁਰੂ ਰੰਧਾਵਾ ਨੇ ਕੋਰੋਨਾ ਵਾਇਰਸ ਕਰਕੇ ਆਪਣੇ ਪ੍ਰਸ਼ੰਸਕ ਨਾਲ ਸੈਲਫੀ ਲੈਣ ਤੋਂ ਨਾਹ ਕੀਤੀ ਸੀ ।

https://www.instagram.com/p/B8_e5xlH3NR/

ਗੁਰੂ ਰੰਧਾਵਾ ਦਾ ਇਹ ਵੀਡੀਓ ਤੇਜੀ ਨਾਲ ਫੈਲ ਰਿਹਾ ਹੈ । ਵੀਡੀਓ ਵਿੱਚ ਕਰੇਜ਼ੀ ਪ੍ਰਸ਼ੰਸਕ ਰੰਧਾਵਾ ਦੇ ਨਾਲ ਸੈਲਫੀ ਲੈਣ ਦੀ ਗੁਜਾਰਿਸ਼ ਕਰ ਰਿਹਾ ਹੈ ਪਰ ਗੁਰੂ ਰੰਧਾਵਾ ਕਾਫੀ ਮੱਸ਼ਕਤ ਤੋਂ ਬਾਅਦ ਉੱਥੋਂ ਰਵਾਨਾ ਹੋ ਜਾਂਦੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਗੁਰੂ ਰੰਧਾਵਾ ਨੇ ਆਪਣੇ ਗਾਣਿਆਂ ਨਾਲ ਨਾ ਸਿਰਫ ਬਾਲੀਵੁੱਡ ਵਿੱਚ ਆਪਣਾ ਨਾਂਅ ਬਣਾਇਆ ਹੈ ਬਲਕਿ ਅੰਤਰਰਾਸ਼ਟਰੀ ਪੱਧਰ ਤੇ ਵੀ ਨਾਂਅ ਕਮਾਇਆ ਹੈ ।

https://www.instagram.com/p/B9UBvI6n4Mp/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network