ਲਾਕਡਾਊਨ ‘ਚ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਪ੍ਰਿੰਸ ਨਰੂਲਾ ਨੇ ਸ਼ੇਅਰ ਕੀਤਾ ਯੁਵਿਕਾ ਚੌਧਰੀ ਦੇ ਨਾਲ ਇਹ ਵੀਡੀਓ

Written by  Lajwinder kaur   |  May 26th 2020 01:03 PM  |  Updated: May 26th 2020 02:44 PM

ਲਾਕਡਾਊਨ ‘ਚ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਪ੍ਰਿੰਸ ਨਰੂਲਾ ਨੇ ਸ਼ੇਅਰ ਕੀਤਾ ਯੁਵਿਕਾ ਚੌਧਰੀ ਦੇ ਨਾਲ ਇਹ ਵੀਡੀਓ

ਮਿਸਟਰ ਪੰਜਾਬ ਤੋਂ ਨਾਮ ਅਤੇ ਪ੍ਰਸਿੱਧੀ ਹਾਸਿਲ ਕਰਨ ਵਾਲੇ ਗੱਭਰੂ ਪ੍ਰਿੰਸ ਨਰੂਲਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਲਾਕਡਾਊਨ ਦੇ ਚੱਲਦੇ ਉਹ ਆਪਣੀ ਪਤਨੀ ਦੇ ਨਾਲ ਸਮਾਂ ਬਿਤਾ ਰਹੇ ਨੇ । ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਪ੍ਰਿੰਸ ਨਰੂਲਾ ਨੇ ਆਪਣਾ ਇੱਕ ਪੁਰਾਣਾ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਉਹ ਦੁਲਹੇ ਦੇ ਕਿਰਦਾਰ ‘ਚ ਤੇ ਯੁਵਿਕਾ ਚੌਧਰੀ ਦੁਲਹਣ ਦੇ ਕਿਰਦਾਰ ‘ਚ ਦਿਖਾਈ ਦੇ ਰਹੇ ਨੇ । ਇਹ ਵੀਡੀਓ ਸ਼ੂਟ ਬਾਲੀਵੁੱਡ ਦੇ ਨਾਮੀ ਫੋਟੋਗ੍ਰਾਫਰ ਡੱਬੂ ਰਤਨਾਨੀ ਵੱਲੋਂ ਕੀਤਾ ਗਿਆ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਹੁਣ ਤੱਕ ਇੱਕ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ ।

ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਦੀ ਲਵ ਸਟੋਰੀ ਟੀਵੀ ਦੇ ਇੱਕ ਰਿਆਲਟੀ ਸ਼ੋਅ ਤੋਂ ਸ਼ੁਰੂ ਹੋਈ ਸੀ ਜਿਸ ਤੋਂ ਬਾਅਦ ਇੱਕ ਲੰਬੇ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਸਾਲ 2018 ‘ਚ ਦੋਵਾਂ ਨੇ ਵਿਆਹ ਕਰਵਾ ਲਿਆ ਸੀ ।

ਜੇ ਗੱਲ ਕਰੀਏ ਪ੍ਰਿੰਸ ਨਰੂਲਾ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਮਿਸਟਰ ਪੰਜਾਬ ਤੋਂ ਬਾਅਦ ਕਈ ਹੋਰ ਟੀਵੀ ਦੇ ਰਿਆਲਟੀ ਸ਼ੋਅ ‘ਚ ਭਾਗ ਲਿਆ ਤੇ ਖਿਤਾਬ ਜਿੱਤੇ । ਉਹ ਹਿੰਦੀ ਟੈਲੀਵਿਜ਼ਨ ਦੇ ਕਈ ਸੀਰੀਅਲਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network