Work From Home ਦੇ ਨਾਲ ਰੌਸ਼ਨ ਪ੍ਰਿੰਸ ਬਿਤਾ ਰਹੇ ਨੇ ਆਪਣੇ ਪੁੱਤ ਗੌਰਿਕ ਦੇ ਨਾਲ ਸਮਾਂ, ਤਸਵੀਰਾਂ ਕੀਤੀਆਂ ਸਾਂਝੀਆਂ

Written by  Lajwinder kaur   |  April 15th 2020 01:56 PM  |  Updated: April 15th 2020 01:56 PM

Work From Home ਦੇ ਨਾਲ ਰੌਸ਼ਨ ਪ੍ਰਿੰਸ ਬਿਤਾ ਰਹੇ ਨੇ ਆਪਣੇ ਪੁੱਤ ਗੌਰਿਕ ਦੇ ਨਾਲ ਸਮਾਂ, ਤਸਵੀਰਾਂ ਕੀਤੀਆਂ ਸਾਂਝੀਆਂ

ਲਾਕਡਾਊਨ ਦੇ ਚੱਲਦੇ ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਵੀ ਇਸ ਸਮੇਂ ਦਾ ਪੂਰਾ ਲੁਤਫ਼ ਲੈ ਰਹੇ ਨੇ । ਜੀ ਹਾਂ ਉਹ ਇਹ ਸਮਾਂ ਆਪਣੇ ਬੱਚਿਆਂ ਦੇ ਨਾਲ ਬਿਤਾ ਰਹੇ ਨੇ । ਜਿਸ ਦੀਆਂ ਕੁਝ ਝਲਕੀਆਂ ਉਨ੍ਹਾਂ ਨੇ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤੀਆਂ ਨੇ । ਉਨ੍ਹਾਂ ਆਪਣੇ ਬੇਟੇ ਗੌਰਿਕ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਨੇ । ਫੋਟੋ ‘ਚ ਦੇਖ ਸਕਦੇ ਹੋ ਕਿ ਗੌਰਿਕ ਆਪਣੇ ਖਿਡੌਣਿਆਂ ਦੇ ਨਾਲ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ ।

 

View this post on Instagram

 

@iamgaurik ❤️

A post shared by Roshan Prince (@theroshanprince) on

ਦੱਸ ਦਈਏ ਰੌਸ਼ਨ ਪ੍ਰਿੰਸ ਪਿਛਲੇ ਸਾਲ ਇੱਕ ਵਾਰ ਫਿਰ ਤੋਂ ਪਿਤਾ ਬਣੇ ਸਨ । ਪਰਮਾਤਮਾ ਨੇ ਉਨ੍ਹਾਂ ਨੂੰ ਪੁੱਤ ਦੀ ਦਾਤ ਬਖ਼ਸੀ ‘ਤੇ ਰੌਸ਼ਨ ਪ੍ਰਿੰਸ ਨੇ ਆਪਣੇ ਬੇਟੇ ਦਾ ਨਾਂਅ ਗੌਰਿਕ ਰੱਖਿਆ ਹੈ । ਇਸ ਤੋਂ ਪਹਿਲਾਂ ਉਹ ਇੱਕ ਧੀ ਦੇ ਪਿਤਾ ਨੇ ।

 

View this post on Instagram

 

Work From Home..!! ? #BeSafe #StaySafe

A post shared by Roshan Prince (@theroshanprince) on

ਰੌਸ਼ਨ ਪ੍ਰਿੰਸ ਇਸ ਤੋਂ ਇਲਾਵਾ ਘਰ ਤੋਂ ਹੀ ਆਪਣੇ ਅਗਲੇ ਪ੍ਰੋਜੈਕਟਸ ‘ਤੇ ਵੀ ਕੰਮ ਕਰ ਰਹੇ ਨੇ । ਉਨ੍ਹਾਂ ਨੇ ਆਪਣੇ ਨਵੇਂ ਗੀਤ ਦਾ ਪੋਸਟਰ ਵੀ ਸ਼ੇਅਰ ਕਰ ਦਿੱਤਾ ਹੈ । ‘ਫ਼ਿਕਰ’ ਟਾਈਟਲ ਹੇਠ ਉਹ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ । ਫੈਨਜ਼ ਇਸ ਗੀਤ ਨੂੰ ਲੈ ਕੇ ਬੜੇ ਹੀ ਉਤਸ਼ਾਹਿਤ ਨੇ । ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਹਿੱਟ ਗਾਣੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਤੇ ਕਈ ਹਿੱਟ ਪੰਜਾਬੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਵਾਹ ਵਾਹੀ ਖੱਟ ਚੁੱਕੇ ਨੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network