ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਵਿੱਛੜੇ ਦੋਸਤ ਕਰਤਾਰਪੁਰ ਸਾਹਿਬ ‘ਚ ਮਿਲੇ, ਤਸਵੀਰਾਂ ਵਾਇਰਲ

Written by  Shaminder   |  November 24th 2021 04:13 PM  |  Updated: November 24th 2021 04:13 PM

ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਵਿੱਛੜੇ ਦੋਸਤ ਕਰਤਾਰਪੁਰ ਸਾਹਿਬ ‘ਚ ਮਿਲੇ, ਤਸਵੀਰਾਂ ਵਾਇਰਲ

ਕਰਤਾਰਪੁਰ ਸਾਹਿਬ (Kartarpur Sahib) ਦਾ ਲਾਂਘਾ ਖੁੱਲਣ ਤੋਂ ਬਾਅਦ ਜਿੱਥੇ ਸਿੱਖ ਸੰਗਤਾਂ ‘ਚ ਖੁਸ਼ੀ ਦੀ ਲਹਿਰ ਹੈ । ਉੱਥੇ ਹੀ ਇਸ ਲਾਂਘੇ ਦੇ ਖੁੱਲਣ ਤੋਂ ਬਾਅਦ ਕਈ ਵਿੱਛੜੇ ਹੋਏ ਲੋਕ ਵੀ ਆਪਸ ‘ਚ ਮਿਲ ਰਹੇ ਹਨ । ਪਾਕਿਸਤਾਨ ਦੇ ਨਾਰੋਵਾਲ ਦੇ ਰਹਿਣ ਵਾਲੇ  ਬਸ਼ੀਰ (Basheer) ਨੂੰ ਨਹੀਂ ਸੀ ਪਤਾ ਕਿ ਕਦੇ ਉਹ ਜ਼ਿੰਦਗੀ ‘ਚ ਆਪਣੇ ਦੋਸਤ ਸਰਦਾਰ ਗੋਪਾਲ ਸਿੰਘ  (Sardar Gopal Singh)ਨੂੰ ਮਿਲ ਸਕੇਗਾ । ਪਰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਪਹੁੰਚਣ ‘ਤੇ ਇਨ੍ਹਾਂ ਦੋਸਤਾਂ ਦਾ ਮਿਲਾਪ ਹੋ ਗਿਆ ।

Gopal Singh image From Twitter

ਹੋਰ ਪੜ੍ਹੋ : ਨੀਰੂ ਬਾਜਵਾ ਨੇ ਪਤੀ ਦੇ ਨਾਲ ਰੋਮਾਂਟਿਕ ਤਸਵੀਰਾਂ ਕੀਤੀਆਂ ਸ਼ੇਅਰ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

94 ਸਾਲ ਦੀ ਉਮਰ ‘ਚ ਆਪਣੇ ਯਾਰ ਸਰਦਾਰ ਗੋਪਾਲ ਲਈ ਬਸ਼ੀਰ ਨੂੰ ਇਸ ਤਰ੍ਹਾਂ ਮਿਲਣ ਦਾ ਕਦੇ ਸੁਫ਼ਨੇ ‘ਚ ਵੀ ਨਹੀਂ ਸੀ ਸੋਚਿਆ। ਇਨ੍ਹਾਂ ਦੋਸਤਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਖੂਬ ਵਾਇਰਲ ਹੋ ਰਹੀਆਂ ਹਨ । ਦੱਸ ਦਈਏ ਕਿ ਮੁਹੰਮਦ ਬਸ਼ੀਰ ਅਤੇ ਸਰਦਾਰ ਗੋਪਾਲ ਸਿੰਘ 1947 ਦੀ ਵੰਡ ਦੇ ਦੌਰਾਨ ਵੱਖੋ ਵੱਖ ਹੋ ਗਏ ਸਨ ।

Harjinder Singh Kukreja image From twitter

ਹਰਜਿੰਦਰ ਸਿੰਘ ਕੁਕਰੇਜਾ ਨਾਂਅ ਦੇ ਸ਼ਖਸ ਨੇ ਇਨ੍ਹਾਂ ਤਸਵੀਰਾਂ ਨੂੰ ਆਪਣੇ ਟਵਿੱਟਰ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਧਰਮ ਅਤੇ ਤੀਰਥ ਯਾਤਰਾ ਇੱਕ ਪਲ ਲਈ ਇੱਕ ਪਾਸੇ...ਇਹ ਹੈ ਕਰਤਾਰਪੁਰ ਸਾਹਿਬ ਦੀ ਇੱਕ ਦਿਲਾਂ ‘ਚ ਗਰਮਾਹਟ ਭਰਨ ਵਾਲੀ ਕਹਾਣੀ। ਜਦੋਂ ਇਹ ਦੋਵੇਂ ਦੋਸਤ ਮਿਲੇ ਤਾਂ ਭਾਵੁਕ ਹੋ ਗਏ ਅਤੇ ਦੋਵਾਂ ਨੂੰ ਵੇਖ ਕੇ ਉੱਥੇ ਖੜੇ ਲੋਕ ਵੀ ਭਾਵੁਕ ਹੋ ਗਏ । ਦੱਸ ਦਈਏ ਕਿ ਇਸ ਤੋਂ ਪਹਿਲਾਂ ਦੋ ਮਾਵਾਂ ਧੀਆਂ ਵੀ ਕਈ ਸਾਲਾਂ ਬਾਅਦ ਲਾਕਡਾਊਨ ਤੋਂ ਪਹਿਲਾਂ ਇਸੇ ਅਸਥਾਨ ‘ਤੇ ਮਿਲੀਆਂ ਸਨ । ਜਿਸ ਦੇ ਵੀਡੀਓਜ਼ ਅਤੇ ਤਸਵੀਰਾਂ ਵੀ ਕਾਫੀ ਵਾਇਰਲ ਹੋਈਆਂ ਸਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network