ਲਾਵਾਂ ਵੇਲੇ ਲਾੜੀ ਨੇ ਕੀਤੀ ਅਜਿਹੀ ਹਰਕਤ, ਕਿ ਸਭ ਦਾ ਨਿਕਲ ਗਿਆ ਹਾਸਾ, ਵੀਡੀਓ ਵਾਇਰਲ

written by Rupinder Kaler | December 14, 2020

ਏਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਹਰ ਇੱਕ ਦਾ ਹਾਸਾ ਨਿਕਲ ਜਾਂਦਾ ਹੈ । ਦਰਅਸਲ ਇਹ ਵੀਡੀਓ ਗੁਰਦੁਆਰੇ ਵਿਚ ਲਾਵਾਂ ਲੈਂਦੇ ਇੱਕ ਜੋੜੇ ਦਾ ਹੈ । ਇਸ ਵੀਡੀਓ ਵਿੱਚ ਦੁਲਹਨ ਵੱਲੋਂ ਛੋਟੀ ਜਿਹੀ ਹਰਕਤ ਕੀਤੀ ਜਾਂਦੀ ਹੈ ਜਿਸ ਨੂੰ ਦੇਖ ਕੇ ਸਾਰਿਆਂ ਦਾ ਹਾਸਾ ਨਿਕਲ ਜਾਂਦਾ ਹੈ । ਹੋਰ ਪੜ੍ਹੋ :

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਲਾੜਾ ਲਾਵਾਂ ਲਈ ਉੱਠ ਕੇ ਗਲਤ ਦਿਸ਼ਾ ਵੱਲ ਵਧਣਾ ਸ਼ੁਰੂ ਕਰ ਦਿੰਦਾ ਹੈ ਤਾਂ ਲਾੜੀ ਉਨ੍ਹਾਂ ਨੂੰ ਪਿਆਰ ਨਾਲ ਪਿੱਛੇ ਵੱਲ ਖਿਚ ਲੈਂਦੀ ਹੈ ਅਤੇ ਜਿਸ ਤੋਂ ਬਾਅਦ ਉਹ ਸਹੀ ਦਿਸ਼ਾ ਵੱਲ ਤੁਰ ਪੈਂਦਾ ਹੈ । ਇਹ ਵੀਡੀਓ ਗੁਰੂਦਵਾਰਾ ਵਿਖੇ ਵਿਆਹ ਦੌਰਾਨ ਲਈ ਗਈ ਹੈ, ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਹਰ ਕੋਈ ਇਸ ਵੀਡੀਓ ਨੂੰ ਵੇਖ ਕੇ ਮੁਸਕਰਾ ਰਿਹਾ ਹੈ, ਉਹ ਵੱਖ-ਵੱਖ ਤਰੀਕਿਆਂ ਨਾਲ ਟਿੱਪਣੀਆਂ ਵੀ ਕਰ ਰਿਹਾ ਹੈ। ਇਸ ਖੂਬਸੂਰਤ ਵੀਡੀਓ ਨੂੰ ਦੇਖਣ ਤੋਂ ਬਾਅਦ, ਇਕ ਉਪਭੋਗਤਾ ਨੇ ਲਿਖਿਆ ਹੈ ਕਿ ਤਲਵਾਰ ਕਿਸੇ ਦੇ ਵੀ ਹੱਥ ਵਿਚ ਹੋਵੇ ਪਰ ਪਰ ਬੌਸ ਹਮੇਸ਼ਾ ਉਹ ਹੀ ਹੁੰਦੀ ਹੈ। ਇਸ ਲਈ ਉਨ੍ਹਾਂ ਨੂੰ ਬੇਟਰ ਹਾਫ ਕਿਹਾ ਜਾਂਦਾ ਹੈ।

0 Comments
0

You may also like