Advertisment

ਲਾਕਡਾਊਨ ਦੌਰਾਨ ਡਾਇਰੈਕਟਰ ਤੇ ਅਦਾਕਾਰ ਸਮੀਪ ਕੰਗ ਨੇ ਸਿੱਖਿਆ ਇੱਕ ਸਬਕ

author-image
By Rupinder Kaler
New Update
ਲਾਕਡਾਊਨ ਦੌਰਾਨ ਡਾਇਰੈਕਟਰ ਤੇ ਅਦਾਕਾਰ ਸਮੀਪ ਕੰਗ ਨੇ ਸਿੱਖਿਆ ਇੱਕ ਸਬਕ
Advertisment
ਪੰਜਾਬੀ ਫ਼ਿਲਮ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦੇਣ ਵਾਲੇ ਅਦਾਕਾਰ ਤੇ ਡਾਇਰੈਕਟਰ ਸਮੀਪ ਕੰਗ ਏਨੀਂ ਦਿਨੀ ਆਪਣੇ ਘਰ ਵਿੱਚ ਹੀ ਸਮਾਂ ਬਿਤਾ ਰਹੇ ਹਨ । ਘਰ ਵਿੱਚ ਰਹਿ ਕੇ ਉਹ ਆਪਣੀ ਸਿਹਤ ਵੱਲ ਖ਼ਾਸ ਧਿਆਨ ਦੇ ਰਹੇ ਹਨ, ਜਿਸ ਦੀ ਜਾਣਕਾਰੀ ਉਹਨਾਂ ਨੇ ਖੁਦ ਆਪਣੇ ਇੰਸਟਾਗ੍ਰਾਮ ਤੇ ਦਿੱਤੀ ਹੈ । ਉਹਨਾਂ ਨੇ ਕਿਹਾ ਹੈ ਕਿ ‘ਉਹਨਾਂ ਨੇ ਲਾਕਡਾਊਨ ਦੌਰਾਨ ਇੱਕ ਸਬਕ ਸਿੱਖਿਆ ਹੈ ਉਹ ਇਹ ਕਿ ਆਪਣੀ ਸਿਹਤ ਵੱਲ ਧਿਆਨ ਦੇਵਾਂ, ਜਿਹੜਾ ਕਿ ਮੈਂ ਪਿਛਲੇ ਲੰਮੇ ਸਮੇਂ ਤੋਂ ਅਣਗੌਲਿਆ ਕਰਦਾ ਆ ਰਿਹਾ ਸੀ ….ਚਲੋ ਹੁਣ ਅਕਲ ਆ ਗਈ’ । https://www.instagram.com/p/CDrAGamlTGo/ ਸਮੀਪ ਕੰਗ ਦੀ ਇਹ ਪੋਸਟ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀ ਹੈ, ਉਹ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਸਮੀਪ ਕੰਗ ਦੀ ਇਹ ਪੋਸਟ ਹੋਰਾਂ ਲਈ ਵੀ ਸਬਕ ਹੈ, ਸਾਨੂੰ ਵੀ ਸਾਰਿਆਂ ਨੂੰ ਆਪਣੀ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਹੈ । ਸਮੀਪ ਕੰਗ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਗੋਲ ਗੱਪੇ ਫ਼ਿਲਮ ਸਮੇਤ ਹੋਰ ਕਈ ਫ਼ਿਲਮਾਂ ਦੇ ਪ੍ਰੋਜੈਕਟ ਤੇ ਕੰਮ ਕਰ ਰਹੇ ਹਨ । https://www.instagram.com/p/B8zBECvldzQ/
Advertisment

Stay updated with the latest news headlines.

Follow us:
Advertisment
Advertisment
Latest Stories
Advertisment