Advertisment

ਲਾਕਡਾਊਨ ਦੌਰਾਨ ਸ਼੍ਰੀ ਬਰਾੜ ਕਰਨਾ ਚਾਹੁੰਦੇ ਸਨ ਖੁਦਕੁਸ਼ੀ, ਜਾਣੋਂ ਜਾਣੋ ਕੀ ਸੀ ਕਾਰਨ

author-image
By Shaminder
New Update
ਲਾਕਡਾਊਨ ਦੌਰਾਨ ਸ਼੍ਰੀ ਬਰਾੜ ਕਰਨਾ ਚਾਹੁੰਦੇ ਸਨ ਖੁਦਕੁਸ਼ੀ, ਜਾਣੋਂ ਜਾਣੋ ਕੀ ਸੀ ਕਾਰਨ
Advertisment
ਗਾਇਕ ਅਤੇ ਗੀਤਕਾਰ ਸ਼੍ਰੀ ਬਰਾੜ (Shree Brar) ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ‘ਭਾਬੀ’, ‘ਕਿਸਾਨ ਐਂਥਮ’, ‘ਅੱਠ ਰਫਲਾਂ’ ਸਣੇ ਕਈ ਹਿੱਟ ਗੀਤ ਦਿੱਤੇ ਹਨ । ਕਿਸਾਨ ਐਂਥਮ ਗਾਉਣ ਕਾਰਨ ਤਾਂ ਉਨ੍ਹਾਂ ਨੂੰ ਜੇਲ੍ਹ ਤੱਕ ਜਾਣਾ ਪਿਆ ਸੀ ।ਅੱਜ ਸ਼੍ਰੀ ਬਰਾੜ ਦਾ ਨਾਂਅ ਚੋਟੀ ਦੇ ਗਾਇਕਾਂ ਅਤੇ ਗੀਤਕਾਰਾਂ ‘ਚ ਆਉਂਦਾ ਹੈ । ਪਰ ਕੋਈ ਸਮਾਂ ਸੀ ਜਦੋਂ ਉਸ ਦੇ ਦਿਲ ‘ਚ ਖੁਦਕੁਸ਼ੀ
Advertisment
( suicide) ਦੇ ਖਿਆਲ ਆਉਂਦੇ ਸਨ । ਜਿਸ ਦਾ ਜ਼ਿਕਰ ਗੀਤਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਕੀਤਾ ਹੈ । shree brar image From instagram ਹੋਰ ਪੜ੍ਹੋ : ਕਿਸਾਨਾਂ ਦੀ ਅੱਜ ਘਰ ਵਾਪਸੀ, ਕਿਸਾਨਾਂ ਦਾ ਜਗ੍ਹਾ-ਜਗ੍ਹਾ ‘ਤੇ ਹੋ ਰਿਹਾ ਸਵਾਗਤ, ਗਾਇਕ ਜੱਸ ਬਾਜਵਾ ਨੇ ਸਾਂਝਾ ਕੀਤਾ ਵੀਡੀਓ ਇੰਸਟਾਗ੍ਰਾਮ ਲਾਈਵ ‘ਚ ਸ਼੍ਰੀ ਬਰਾੜ ਨੇ ਦੱਸਿਆ ਕਿ ਅੱਜ ਅਸੀਂ ਗਾਇਕ ਸ਼੍ਰੀ ਬਰਾੜ ਦੇ ਬਾਰੇ ਦੱਸਣ ਜਾ ਰਹੇ ਹਾਂ ਕਿ ਕਿਉਂ ਉਨ੍ਹਾਂ ਦੇ ਦਿਮਾਗ ‘ਚ ਖੁਦਕੁਸ਼ੀ ਦਾ ਖਿਆਲ ਆਉਂਦਾ ਸੀ ।ਕਿਉਂਕਿ ਉਹ ਗੀਤਕਾਰਾਂ ਅਤੇ ਲੇਖਕਾਂ ਦੇ ਨਾਲ ਇੰਡਸਟਰੀ ‘ਚ ਹੁੰਦੇ ਧੱਕੇ ਤੋਂ ਦੁਖੀ ਸੀ । ਸ਼੍ਰੀ ਬਰਾੜ ਨੇ ਕਿਹਾ, “ਪੰਜਾਬੀ ਇੰਡਸਟਰੀ ਹਰ ਸਾਲ 700 ਕਰੋੜ ਤੋਂ ਵੱਧ ਦਾ ਕਾਰੋਬਾਰ ਕਰਦੀ ਹੈ ਪਰ ਗਾਇਕਾਂ, ਲੇਖਕਾਂ ਅਤੇ ਸੰਗੀਤਕਾਰਾਂ ਨੂੰ ਇਸ ਰਕਮ ਦਾ ਸਿਰਫ਼ ਇੱਕ ਤਿਹਾਈ ਹਿੱਸਾ ਮਿਲਦਾ ਹੈ, ਬਾਕੀ ਰਕਮ ਬਾਅਦ ਵਿੱਚ ਸੰਗੀਤ ਕੰਪਨੀਆਂ ਨੂੰ ਜਾਂਦੀ ਹੈ।
Advertisment
shree brar ਇੱਕ ਗਾਇਕ ਅਤੇ ਲੇਖਕ ਹੋਣ ਦੇ ਨਾਤੇ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਇੱਕ ਗੀਤ ਨੂੰ ਹਿੱਟ ਕਰਨ ਲਈ ਕੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਅਤੇ ਜਦੋਂ ਸਾਨੂੰ ਕੰਪਨੀਆਂ ਦੇ ਬਰਾਬਰ ਆਮਦਨ ਨਹੀਂ ਮਿਲਦੀ ਤਾਂ ਇਸਦਾ ਬਚਣਾ ਮੁਸ਼ਕਲ ਹੁੰਦਾ ਹੈ"।
ਉਸ ਨੇ ਅੱਗੇ ਕਿਹਾ ਕਿ ਪੱਖਪਾਤ ਅਤੇ ਪੈਸੇ ਦੀ ਘਾਟ ਕਾਰਨ ਉਹ ਲਗਪਗ ਖੁਦਕੁਸ਼ੀ ਕਰਨ ਦੇ ਕੰਢੇ ਸੀ ਪਰ ਅਚਾਨਕ ਉਸ ਨੂੰ ਕਿਸੇ ਚੀਜ਼ ਨੇ ਘੇਰ ਲਿਆ ਅਤੇ ਉਸ ਨੇ ਇਹ ਕਦਮ ਨਹੀਂ ਚੁੱਕਿਆ, ਸਗੋਂ ਹੱਕਾਂ ਲਈ ਲੜਨ ਅਤੇ ਇੰਨੀ ਆਸਾਨੀ ਨਾਲ ਹਾਰ ਨਾ ਮੰਨਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਆਪਣੇ ਸਾਥੀ ਸੰਗੀਤਕ ਦੋਸਤਾਂ ਨਾਲ ਗੱਲ ਕੀਤੀ। ਸ਼੍ਰੀ ਬਰਾੜ ਨੇ ਗੱਲ ਸਮਾਪਤ ਕਰਦੇ ਹੋਏ ਕਿਹਾ, 'ਮੈਂ ਖੁਦਕੁਸ਼ੀ ਕਰਨ ਤੋਂ ਪਿੱਛੇ ਹਟ ਗਿਆ ਅਤੇ ਇਸੇ ਲਈ ਤੁਹਾਨੂੰ 'ਵੈਲ', 'ਭਾਬੀ', '8 ਰਫਲਾਂ' ਅਤੇ ਹੋਰ ਬਹੁਤ ਵਧੀਆ ਗੀਤ ਸੁਣਨ ਨੂੰ ਮਿਲੇ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment