Advertisment

ਅਮਿਤਾਭ ਬੱਚਨ, ਸੁਸ਼ਮਿਤਾ ਸੇਨ ਸਮੇਤ ਇਨ੍ਹਾਂ ਬਾਲੀਵੁੱਡ ਸਟਾਰਸ ਨੇ ਦਿੱਤੀ ਦੁਸ਼ਹਿਰੇ ਦੀ ਵਧਾਈ

author-image
By Lajwinder kaur
New Update
ਅਮਿਤਾਭ ਬੱਚਨ, ਸੁਸ਼ਮਿਤਾ ਸੇਨ ਸਮੇਤ ਇਨ੍ਹਾਂ ਬਾਲੀਵੁੱਡ ਸਟਾਰਸ ਨੇ ਦਿੱਤੀ ਦੁਸ਼ਹਿਰੇ ਦੀ ਵਧਾਈ
Advertisment
ਪੂਰੇ ਦੇਸ਼ ‘ਚ ਅੱਜ ਬਹੁਤ ਹੀ ਧੂਮ-ਧਾਮ ਦੇ ਨਾਲ ਦੁਸ਼ਹਿਰਾ ਮਨਾਇਆ ਜਾ ਰਿਹਾ ਹੈ। ਦੱਸ ਦਈਏ ਇਸ ਦਿਨ ਭਗਵਾਨ ਰਾਮ ਨੇ ਰਾਵਣ ਦਾ ਵਧ ਕੀਤਾ ਸੀ। ਇਸ ਨੂੰ ਬੁਰਾਈ ਦੇ ਉੱਤੇ ਸੱਚਾਈ ਦੀ ਜਿੱਤ ਦੇ ਰੂਪ ’ਚ ਮਨਾਇਆ ਜਾਂਦਾ ਹੈ। ਇਸ ਲਈ ਇਸ ਦਿਨ ਨੂੰ ਵਿਜੈਦਸ਼ਮੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਜਿਸਦੇ ਚੱਲਦੇ ਬਾਲੀਵੁੱਡ ਦੇ ਨਾਮੀਆਂ ਹਸਤੀਆਂ ਨੇ ਵੀ ਆਪਣੇ-ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਦੇਸ਼ ਵਾਸੀਆਂ ਨੂੰ ਦੁਸ਼ਹਿਰੇ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਹਨ।
Advertisment
ਬਾਲੀਵੁੱਡ ਦੇ ਦਿੱਗਜ ਅਦਾਕਾਰ ਬਿੱਗ ਬੀ ਯਾਨੀ ਕਿ ਅਮਿਤਾਭ ਬੱਚਨ, ਅਨਿਲ ਕਪੂਰ, ਅਨੁਪਮ ਖੇਰ, ਸੁਸ਼ਮਿਤਾ ਸੇਨ, ਜੂਹੀ ਚਾਵਲਾ ਤੇ ਕਈ ਹੋਰ ਅਦਾਕਾਰਾਂ ਨੇ ਟਵਿੱਟਰ ਤੇ ਇੰਸਟਾਗ੍ਰਾਮ ਰਾਹੀਂ ਫੈਨਜ਼ ਨੂੰ ਮੁਬਾਰਕਾਂ ਦਿੱਤੀਆਂ ਹਨ। ਅਮਿਤਾਭ ਬੱਚਨ ਨੇ ਇੰਸਟਾਗ੍ਰਾਮ ਉੱਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਦੁਸ਼ਹਿਰਾ ਤੇ ਵਿਜੈਦਸ਼ਮੀ ਦੀ ਵਧਾਈ, ਸੁੱਖ ਸੰਪਤੀ ਤੇ ਸ਼ਾਂਤੀ ਦੀ ਕਾਮਨਾ, ਸਨੇਹ ਆਦਰ..’   ਹੋਰ ਵੇਖੋ: ਅਨਿਲ ਕਪੂਰ ਨੇ ਤੇ ਰਿਸ਼ੀ ਕਪੂਰ ਨੇ ਟਵੀਟ ਕਰਦੇ ਹੋਏ ਦੁਸ਼ਹਿਰੇ ਦੀਆਂ ਮੁਬਰਾਕਾਂ ਦਿੰਦੇ ਹੋਏ ਲਿਖਿਆ ਹੈ-‘ਜਦੋਂ ਅਛਾਈ ਕਰੇ ਤਾਂ ਬੁਰਾਈ ਦਾ ਅੰਤ....ਹਾਰਦਿਕ ਸ਼ੁਭਕਾਮਨਾਵਾਂ ਦੁਸ਼ਹਿਰੇ ਦੇ ਤਿਉਹਾਰ ਉੱਤੇ।   ਇਸ ਤੋਂ ਇਲਾਵਾ ਸਾਬਕਾ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਤੇ ਜੂਹੀ ਚਾਵਲਾ ਨੇ ਵੀ ਟਵੀਟ ਕਰਕੇ ਫੈਨਜ਼ ਨੂੰ ਵਿਜੈ ਦਸ਼ਮੀ ਦੀ ਵਧਾਈ ਦਿੰਦੇ ਹੋਏ ਚੰਗੀ ਸਿਹਤ ਤੇ ਖੁਸ਼ੀਆਂ ਦੀ ਕਾਮਨਾ ਕੀਤੀ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment