ਸੰਜੇ ਦੱਤ ਦੀ ਕੁੜੀ ਇੱਕ ਵਾਰ ਫਿਰ ਆਈ ਸੁਰਖ਼ੀਆਂ 'ਚ , ਇੰਟਰਨੈੱਟ 'ਤੇ ਵਾਇਰਲ ਹੋਈਆਂ ਬਹੁਤ ਸਾਰੀਆਂ ਤਸਵੀਰਾਂ

Written by  Rupinder Kaler   |  April 17th 2019 12:56 PM  |  Updated: April 17th 2019 12:56 PM

ਸੰਜੇ ਦੱਤ ਦੀ ਕੁੜੀ ਇੱਕ ਵਾਰ ਫਿਰ ਆਈ ਸੁਰਖ਼ੀਆਂ 'ਚ , ਇੰਟਰਨੈੱਟ 'ਤੇ ਵਾਇਰਲ ਹੋਈਆਂ ਬਹੁਤ ਸਾਰੀਆਂ ਤਸਵੀਰਾਂ

ਸ਼ਾਹਰੁਖ ਖ਼ਾਨ ਦੀ ਬੇਟੀ ਸੁਹਾਨਾ ਖ਼ਾਨ ਤੋਂ ਬਾਅਦ ਹੁਣ ਇੱਕ ਹੋਰ ਸਟਾਰ ਕਿੱਡ ਸੁਰਖ਼ੀਆਂ ਵਿੱਚ ਹੈ । ਇਹ ਸਟਾਰ ਕਿੱਡ ਕੋਈ ਹੋਰ ਨਹੀਂ ਬਲਕਿ ਸੰਜੇ ਦੱਤ ਦੀ ਬੇਟੀ ਤ੍ਰਿਸ਼ਾਲਾ ਹੈ । ਦਰਅਸਲ ਤ੍ਰਿਸ਼ਾਲਾ ਆਪਣੀ ਤਸਵੀਰਾਂ ਨੂੰ ਲੈ ਕੇ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ ਤੇ ਉਹ ਇੱਕ ਵਾਰ ਫਿਰ ਆਪਣੀਆਂ ਕੁਝ ਤਸਵੀਰਾਂ ਨੂੰ ਲੈ ਕੇ ਚਰਚਾ ਵਿੱਚ ਹੈ । ਤ੍ਰਿਸ਼ਾਲਾ ਨੇ ਇੱਕ ਦਿਨ ਪਹਿਲਾਂ ਹੀ ਇੱਕ ਤਸਵੀਰ ਸ਼ੇਅਰ ਕੀਤੀ ਹੈ ।

trishala trishala

ਇਸ ਤਸਵੀਰ ਦੇ ਨਾਲ ਉਹਨਾਂ ਨੇ ਲਿਖਿਆ ਹੈ ਕਿ ਉਹ ਕਿਸੇ ਨੂੰ ਡੇਟ ਕਰ ਰਹੀ ਹੈ । ਇਸ ਤਸਵੀਰ ਵਿੱਚ ਤ੍ਰਿਸ਼ਾਲਾ ਕਿਸੇ ਰੈਸਟੋਰੇਂਟ ਵਿੱਚ ਬੈਠ ਕੇ ਪਾਸਤਾ ਖਾ ਰਹੀ ਹੈ । ਉਸ ਨੇ ਇਸ ਤਸਵੀਰ ਦੇ ਕੈਪਸ਼ਨ ਵਿੱਚ ਲਿਖਿਆ ਹੈ ਕਿ 'ਇੱਕ ਇਟਾਲੀਅਨ ਨੂੰ ਡੇਟ ਕਰਨ ਦਾ ਮਤਲਬ ਬਹੁਤ ਸਾਰਾ ਪਾਸਤਾ ਤੇ ਬਹੁਤ ਸਾਰੀ ਵਾਈਨ' । ਤ੍ਰਿਸ਼ਾਲਾ ਵੱਲੋਂ ਸ਼ੇਅਰ ਕੀਤੀ ਇਹ ਤਸਵੀਰ ਬਹੁਤ ਹੀ ਵਾਇਰਲ ਹੋ ਰਹੀ ਹੈ ।

trishala trishala

ਇਸ ਦੇ ਨਾਲ ਹੀ ਇਟਾਲੀਅਨ ਨੂੰ ਡੇਟ ਕਰਨ ਦੀ ਗੱਲ ਵੀ ਖੂਬ ਸੁਰਖ਼ੀਆਂ ਵਟੋਰ ਰਹੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਤ੍ਰਿਸ਼ਾਲਾ ਸੰਜੇ ਦੱਤ ਦੀ ਪਹਿਲੀ ਪਤਨੀ ਰਿਚਾ ਸ਼ਰਮਾ ਦੀ ਬੇਟੀ ਹੈ । ਤ੍ਰਿਸ਼ਾਲਾ ਨੇ ਕਨੂੰਨ ਦੀ ਪੜ੍ਹਾਈ ਕੀਤੀ ਹੈ ।ਪਰ ਉਸ ਦੀ ਰੂਚੀ ਮਾਡਲਿੰਗ ਤੇ ਫੈਸ਼ਨ ਵਿੱਚ ਹੈ ।

trishala trishala

ਫਿਲਹਾਲ ਤ੍ਰਿਸ਼ਾਲਾ ਫੈਸ਼ਨ ਦੀ ਦੁਨੀਆ ਵਿੱਚ ਚੰਗਾ ਕੰਮ ਕਰ ਰਹੀ ਹੈ । ਇੱਕ ਇੰਟਰਵਿਊ ਵਿੱਚ ਸੰਜੇ  ਨੇ ਕਿਹਾ ਸੀ ਕਿ ਫ਼ਿਲਮਾਂ ਵਿੱਚ ਕੰਮ ਕਰਨ ਲਈ ਇੰਡਸਟਰੀ ਦੀ ਭਾਸ਼ਾ ਵੀ ਆਉਣੀ ਚਾਹੀਦੀ ਹੈ । ਇਹ ਕੰਮ ਸੌਖਾ ਨਹੀਂ ਹੈ ।ਸੰਜੇ ਨੇ ਕਿਹਾ ਸੀ ਕਿ ਉਹਨਾਂ ਨੇ ਤ੍ਰਿਸ਼ਾਲਾ ਦੀ ਪੜ੍ਹਾਈ ਤੇ ਬਹੁਤ ਸਾਰਾ ਪੈਸਾ ਤੇ ਐਨਰਜੀ ਖਰਚ ਕੀਤੀ ਹੈ ।

trishala trishala


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network