ਐਕਸ਼ਨ ਅਦਾਕਾਰ ਡ੍ਰੇਵਨ ਜਾਨਸਨ ਤੇ ਉਹਨਾਂ ਦੇ ਪੂਰਾ ਪਰਿਵਾਰ ਹੋ ਗਿਆ ਕੋਰੋਨਾ ਵਾਇਰਸ ਦਾ ਸ਼ਿਕਾਰ

written by Rupinder Kaler | September 03, 2020

ਐਕਸ਼ਨ ਅਦਾਕਾਰ ਡ੍ਰੇਵਨ ਜਾਨਸਨ ਉਰਫ ਦ ਰਾਕ ਨੇ ਇਕ ਖ਼ੁਲਾਸਾ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ। ਉਹਨਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰਕੇ ਦੱਸਿਆ ਕਿ ਉਹ ਤੇ ਉਹਨਾਂ ਦਾ ਪੂਰਾ ਪਰਿਵਾਰ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਿਆ ਸੀ ਪਰ ਹੁਣ ਉਹ ਠੀਕ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਤੇ ਦੋਵੇਂ ਛੋਟੀਆਂ ਬੇਟੀਆਂ ਕੋਵਿਡ-19 ਪਾਜ਼ੇਟਿਵ ਪਾਈਆਂ ਗਈਆਂ ਸਨ ਹਾਲਾਂਕਿ ਢਾਈ ਹਫ਼ਤੇ ਬਾਅਦ ਹੁਣ ਸਭ ਠੀਕ ਹੈ। https://www.instagram.com/p/CEp2u0-DOLF/ ਰਾਕ ਅੱਗੇ ਕਹਿੰਦੇ ਹਨ ਕਿ ਚੰਗੀ ਗੱਲ ਹੈ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਸਿਹਤਮੰਦ ਹੈ । ਮੇਰੇ ਕੁਝ ਦੋਸਤ ਜਾਂ ਉਨ੍ਹਾਂ ਦੇ ਪਰਿਵਾਰ ਇਸ ਵਾਇਰਸ ਦੀ ਵਜ੍ਹਾ ਕਾਰਨ ਮਰ ਚੁੱਕੇ ਹਨ ਜੋ ਬੇਹੱਦ ਖ਼ਤਰਨਾਕ ਹੈ । ਡ੍ਰੇਵਨ ਨੇ ਦੱਸਿਆ ਕਿ ਉਨ੍ਹਾਂ ਦੇ ਬੱਚਿਆਂ ਨੂੰ ਕੁਝ ਦਿਨਾਂ ਪਹਿਲਾਂ ਗਲੇ 'ਚ ਖਾਰਸ਼ ਹੋਈ ਸੀ। ਇਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਠੀਕ ਹੋ ਗਏ ਸੀ। ਪੂਰਾ ਪਰਿਵਾਰ ਆਈਸੋਲੇਸ਼ਨ 'ਚ ਚਲਿਆ ਗਿਆ ਸੀ। https://www.instagram.com/p/CEca_RSjx0J/ ਉਹਨਾਂ ਨੇ ਦੱਸਿਆ ਕਿ ਉਹ ਦੋਸਤਾਂ ਦੇ ਸੰਪਰਕ 'ਚ ਆਉਣ ਦੀ ਵਜ੍ਹਾ ਕਾਰਨ ਕੋਵਿਡ-19 ਸੰਕ੍ਰਮਿਤ ਹੋਏ ਸੀ। ਉਹ ਸਾਰੇ ਭਰੋਸੇ ਦੇ ਲਾਇਕ ਲੋਕ ਹਨ। ਉਨ੍ਹਾਂ ਨੂੰ ਵੀ ਇਹ ਪਤਾ ਸੀ ਕਿ ਉਨ੍ਹਾਂ ਨੂੰ ਇਹ ਸੰਕ੍ਰਮਣ ਕਿਥੋਂ ਮਿਲਿਆ। ਡ੍ਰੇਵਨ ਨੇ ਅਨੁਸ਼ਾਸਿਤ ਰਹਿਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਆਪਣੀ ਤੇ ਆਪਣੇ ਕਰੀਬੀਆਂ ਦੀ ਸਿਹਤ ਲਈ ਬਹੁਤ ਅਨੁਸ਼ਾਸਿਤ ਹੈ। ਮਾਰਚ ਤੋਂ ਹੀ ਲਾਕਡਾਊਨ ਦਾ ਪਾਲਣ ਕਰ ਰਹੇ ਹਨ। https://www.instagram.com/p/CD_5-vej4I7/

0 Comments
0

You may also like