ਇਮਿਊਨਿਟੀ ਵਧਾਉਣ ਦੇ ਲਈ ਇਨ੍ਹਾਂ ਸਬਜ਼ੀਆਂ ਦਾ ਕਰੋ ਸੇਵਨ

written by Shaminder | June 11, 2021

ਕੋਰੋਨਾ ਮਹਾਮਾਰੀ ਦੌਰਾਨ ਲੋਕ ਕਮਜ਼ੋਰ ਇਮਿਊਨਿਟੀ ਕਾਰਨ ਇਸ ਬਿਮਾਰੀ ਦੀ ਲਪੇਟ ‘ਚ ਆ ਰਹੇ ਹਨ । ਜਿਸ ਕਾਰਨ ਡਾਕਟਰਾਂ ਵੱਲੋਂ ਵੀ ਸਲਾਹ ਦਿੱਤੀ ਜਾ ਰਹੀ ਹੈ ਕਿ ਆਪਣੀ ਇਮਿਊਨਿਟੀ ਨੂੰ ਮਜ਼ਬੂਤ ਬਣਾ ਕੇ ਰੱਖਿਆ ਜਾਵੇ । ਕਿਉਂਕਿ ਕਮਜ਼ੋਰ ਇਮਿਊਨਿਟੀ ਵਾਲੇ ਲੋਕ ਇਸ ਬਿਮਾਰੀ ਦੀ ਲਪੇਟ ‘ਚ ਛੇਤੀ ਆ ਜਾਂਦੇ ਹਨ । ਇਸ ਲਈ ਗਰਮੀਆਂ ਦੇ ਵਿੱਚ ਆਪਣੀ ਇਮਿਊਨਿਟੀ ਨੂੰ ਵਧਾਉਣ ਦੇ ਲਈ ਤੁਸੀਂ ਇਨ੍ਹਾਂ ਸਬਜ਼ੀਆਂ ਨੂੰ ਸ਼ਾਮਿਲ ਕਰ ਸਕਦੇ ਹੋ । ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੱਦੂ ਦੀ ਜੋ ਗਰਮੀਆਂ ‘ਚ ਆਮ ਮਿਲ ਜਾਂਦਾ ਹੈ ।

Louki Image From Internet

ਹੋਰ ਪੜ੍ਹੋ : ਬਾਦਸ਼ਾਹ ਅਤੇ ਆਸਥਾ ਗਿੱਲ ਦਾ ਨਵਾਂ ਗੀਤ ਹੋਇਆ ਰਿਲੀਜ਼ 

Cucumber Image From Internet

ਲੋਕ ਇਸ ਨੂੰ ਸਬਜ਼ੀ ਦੇ ਨਾਲ ਨਾਲ ਰਾਇਤੇ ਦੇ ਲਈ ਵੀ ਇਸਤੇਮਾਲ ਕਰਦੇ ਹਨ । ਇਸ ਦੀ ਤਾਸੀਰ ਵੀ ਠੰਡੀ ਹੁੰਦੀ ਹੈ । ਗਰਮੀਆਂ ਵਿੱਚ ਤੁਹਾਨੂੰ ਖੀਰੇ ਨੂੰ ਆਪਣੇ ਭੋਜਨ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਖੀਰੇ ਪੌਸ਼ਟਿਕ ਤੱਤ ਨਾਲ ਭਰਪੂਰ ਹੁੰਦਾ ਹੈ। ਤੁਸੀਂ ਖੀਰੇ ਨੂੰ ਸਲਾਦ ਤੇ ਸਬਜ਼ੀਆਂ ਦੇ ਰੂਪ ਵਿੱਚ ਵੀ ਖਾ ਸਕਦੇ ਹੋ। ਖੀਰੇ ਵਿਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਇਸ ਲਈ ਗਰਮੀਆਂ ਵਿੱਚ ਖੀਰੇ ਖਾਣ ਨਾਲ ਪੇਟ ਠੰਢਾ ਰਹਿੰਦਾ ਹੈ।

green-beans Image From Internet

ਗਰਮੀਆਂ ਵਿਚ ਤੁਹਾਨੂੰ ਖਾਣ ਵਿੱਚ ਬੀਨ ਵੀ ਜ਼ਰੂਰ ਖਾਣਾ ਚਾਹੀਦੀਆਂ ਹਨ। ਤੁਸੀਂ ਇਨ੍ਹਾਂ ਨੂੰ ਕਿਸੇ ਵੀ ਕਿਸਮ ਦੇ ਸਲਾਦ ਜਾਂ ਸਬਜ਼ੀਆਂ ਵਿੱਚ ਖਾ ਸਕਦੇ ਹੋ। ਬੀਨਜ਼ ਵਿੱਚ ਕੈਲੋਰੀ ਬਹੁਤ ਘੱਟ ਹੁੰਦੀ ਹੈ। ਦੱਸ ਦਈਏ ਕਿ ਬੀਨਜ਼ ਵਿਚ ਵਿਟਾਮਿਨ ਕੇ, ਪ੍ਰੋਟੀਨ, ਆਇਰਨ, ਜ਼ਿੰਕ ਤੇ ਐਂਟੀ ਆਕਸੀਡੈਂਟਸ ਵਰਗੇ ਪੌਸ਼ਟਿਕ ਤੱਤ ਹੁੰਦੇ ਹਨ।

 

0 Comments
0

You may also like