ਸੇਬ ਇੱਕ ਅਜਿਹਾ ਫਲ ਹੈ ਜਿਸ ਵਿੱਚ ਬਹੁਤ ਸਾਰੇ ਫਲੇਵੋਨੋਇਡ ਹੁੰਦੇ ਹਨ। ਇਹ ਫਲੇਵੋਨੋਇਡਸ ਤੁਹਾਡੇ ਸਰੀਰ ਨੂੰ ਇੱਕ ਨਹੀ ਸਗੋਂ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚਾ ਕੇ ਰੱਖਦਾ ਹੈ । ਸੇਬ ਵਿਚ ਮੌਜੂਦ ਫਲੈਵਨੋਇਡ ਸਰੀਰ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਦੀ ਚਪੇਟ ਵਿੱਚ ਆਉਣ ਤੋਂ ਰੋਕਦੇ ਹਨ । ਹਰ ਰੋਜ਼ ਇਕ ਸੇਬ ਖਾਣ ਨਾਲ ਵਿਅਕਤੀ ਕੈਂਸਰ ਅਤੇ ਹੋਰ ਘਾਤਕ ਬਿਮਾਰੀਆਂ ਦਾ ਸ਼ਿਕਾਰ ਹੋਣ ਤੋਂ ਬਚ ਸਕਦਾ ਹੈ ।
ਹੋਰ ਪੜ੍ਹੋ :
- ਅਮਿਤਾਬ ਬੱਚਨ ਨੇ ਟਵਿਟਰ ’ਤੇ ਮਹਿਲਾਨ ਯੂਜ਼ਰ ਤੋਂ ਇਸ ਵਜ੍ਹਾ ਕਰਕੇ ਮੰਗੀ ਮੁਆਫੀ
- ਈਸ਼ਾ ਦਿਓਲ 2020 ਨੂੰ ਆਪਣੇ ਹੀ ਅੰਦਾਜ਼ ‘ਚ ਕਰ ਰਹੀ ਵਿਦਾ, ਤਸਵੀਰ ਹੋ ਰਹੀ ਵਾਇਰਲ
ਕੈਂਸਰ ਤੋਂ ਇਲਾਵਾ ਸੇਬ ਦਾ ਸੇਵਨ ਤੁਹਾਡੇ ਦਿਲ ਨੂੰ ਤੰਦਰੁਸਤ ਵੀ ਰੱਖਦਾ ਹੈ। ਇਹ ਤੁਹਾਡੇ ਸਰੀਰ ਦੇ ਕੋਲੇਸਟ੍ਰੋਲ ਦੇ ਪੱਧਰ ਨੂੰ ਸਹੀ ਰੱਖਣ ਵਿਚ ਸਹਾਇਤਾ ਕਰਦਾ ਹੈ। ਜਿਸ ਦੇ ਕਾਰਨ ਤੁਹਾਨੂੰ ਸਾਰੀ ਜ਼ਿੰਦਗੀ ਨਾੜਾਂ ਦੇ ਰੁਕਾਵਟ ਜਾਂ ਦਿਲ ਦੇ ਦੌਰੇ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ।
ਜੇ ਤੁਸੀਂ ਰੋਜ਼ ਸੇਬ ਖਾਂਦੇ ਹੋ ਤਾਂ ਤੁਹਾਡੇ ਸਰੀਰ ਵਿਚ ਕੋਈ ਸੋਜ ਨਹੀਂ ਹੁੰਦੀ, ਜਿਸ ਕਾਰਨ ਤੁਹਾਡੇ ਸਰੀਰ ਵਿਚ ਡੀਐਨਏ ਪੱਧਰ ਦਾ ਸੰਤੁਲਨ ਬਣਿਆ ਰਹਿੰਦਾ ਹੈ। ਜਿਨ੍ਹਾਂ ਲੋਕਾਂ ਨੂੰ ਭੁੱਖ ਨਾ ਲੱਗਣ ਦੀ ਸਮੱਸਿਆ ਹੈ ਉਨ੍ਹਾਂ ਨੂੰ ਹਰ ਰੋਜ਼ ਇੱਕ ਸੇਬ ਖਾਣਾ ਚਾਹੀਦਾ ਹੈ। ਜੇਕਰ ਤੁਸੀਂ ਸੇਬ ‘ਤੇ ਨਿੰਬੂ ਦਾ ਰਸ ਅਤੇ ਕਾਲਾ ਲੂਣ ਲਾ ਕੇ ਖਾਂਦੇ ਹੋ ਤਾਂ ਇਹ ਤੁਹਾਡੇ ਜਿਗਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ।