ਘੱਟ ਲੂਣ ਖਾਣ ਨਾਲ ਹੋ ਸਕਦੀਆਂ ਹਨ ਕਈ ਬਿਮਾਰੀਆਂ, ਹੋ ਜਾਓ ਸਾਵਧਾਨ

written by Rupinder Kaler | September 09, 2021

ਕਈ ਵਾਰ ਤੁਸੀਂ ਜ਼ਿਆਦਾ ਲੂਣ  (Salt)  ਖਾਣ ਤੋਂ ਬਚਣ ਲਈ ਜ਼ਰੂਰਤ ਤੋਂ ਘੱਟ ਲੂਣ ਖਾਣ ਲੱਗ ਜਾਂਦੇ ਹੋ । ਲੂਣ  (Salt)  ਆਇਓਡੀਨ ਦਾ ਮੁੱਖ ਸੋਰਸ ਹੈ ਤੇ ਜਦੋਂ ਤੁਹਾਡੇ ਸਰੀਰ ਨੂੰ ਲੋੜੀਂਦੀ ਮਾਤਰਾ 'ਚ ਆਇਓਡੀਨ ਨਹੀਂ ਮਿਲਦਾ, ਤਾਂ ਇਸ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ। ਅਮੈਰਿਕਨ ਜਰਨਲ ਆਫ ਹਾਈਪਰਟੈਂਸ਼ਨ 'ਚ ਪ੍ਰਕਾਸ਼ਿਤ ਇਕ ਰਿਪੋਰਟ ਮੁਤਾਬਕ ਘੱਟ ਲੂਣ  (Salt)  ਖਾਣ ਨਾਲ ਤੁਹਾਨੂੰ ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ। ਬਲੱਡ ਵਿਚ ਸੋਡੀਅਮ ਦਾ ਲੈਵਲ ਘਟਣ ਨਾਲ ਹਾਈਪੋਨੈਟ੍ਰੇਮੀਆ ਦੀ ਸਥਿਤੀ ਪੈਦਾ ਹੋ ਜਾਂਦੀ ਹੈ।

ink stain remove with salt

ਹੋਰ ਪੜ੍ਹੋ :

ਗਾਇਕ ਤੇ ਗੀਤਕਾਰ ਅੰਮ੍ਰਿਤ ਮਾਨ ਨੂੰ ਅਮਰੀਕਾ ਵਿੱਚ ਮਿਲਿਆ ਵੱਡਾ ਸਨਮਾਨ

ਇਸ ਦੇ ਲੱਛਣ ਡੀ-ਹਾਈਡ੍ਰੇਸ਼ਨ ਦੀ ਤਰ੍ਹਾਂ ਹੋ ਸਕਦੇ ਹਨ। ਇਹ ਸਮੱਸਿਆ ਜ਼ਿਆਦਾ ਗੰਭੀਰ ਹੋਣ 'ਤੇ ਦਿਮਾਗ਼ 'ਚ ਸੋਜ਼ਿਸ਼, ਸਿਰਦਰਦ ਤੇ ਸੀਜ਼ਰਜ਼ ਦਾ ਵੀ ਖ਼ਤਰਾ ਰਹਿੰਦਾ ਹੈ। ਲੂਣ  (Salt)  ਦੀ ਕਮੀ ਦਾ ਸਿੱਧਾ ਅਸਰ ਇੰਸੁਲਿਨ ਦੀ ਸੰਵੇਦਨਸ਼ੀਲਤਾ 'ਤੇ ਪੈਂਦਾ ਹੈ। ਰਿਸਰਚ ਵਿਚ ਸਾਹਮਣੇ ਆਇਆ ਕਿ ਟਾਈਪ-1 ਤੇ ਟਾਈਪ-2 ਡਾਇਬਟੀਜ਼ ਨਾਲ ਪੀੜਤ ਲੋਕਾਂ 'ਚ ਲੋਅ ਸੋਡੀਅਮ ਡਾਈਟ ਨਾਲ ਮੌਤ ਦਾ ਖ਼ਤਰਾ ਵਧ ਸਕਦਾ ਹੈ। ਲੂਣ  (Salt)  ਘੱਟ ਖਾਣ ਨਾਲ ਤੁਸੀਂ ਸੋਡੀਅਮ ਦੀ ਲੋੜੀਂਦੀ ਮਾਤਰਾ ਨਹੀਂ ਲੈਂਦੇ ਤੇ ਇਸ ਕਾਰਨ ਟਾਈਪ-2 ਡਾਇਬਟੀਜ਼ ਦਾ ਸ਼ਿਕਾਰ ਹੋ ਸਕਦੇ ਹੋ।

ਆਇਓਡੀਨ ਦੀ ਘਾਟ ਨਾਲ ਥਾਇਰਾਈਡ ਗ੍ਰੰਥੀ ਠੀਕ ਢੰਗ ਨਾਲ ਕੰਮ ਨਹੀਂ ਕਰਦੀ। ਜੇਕਰ ਤੁਸੀਂ ਬਹੁਤ ਘੱਟ ਲੂਣ ਖਾਂਦੇ ਹੋ ਤਾਂ ਤੁਹਾਨੂੰ ਹਾਈਪੋਥਾਇਰਾਇਡਿਜ਼ਮ ਦੀ ਸਮੱਸਿਆ ਵੀ ਹੋ ਸਕਦੀ ਹੈ। ਆਇਓਡੀਨ ਲੂਣ ਸਰੀਰ ਵਿਚ ਗੁੱਡ ਕੋਲੈਸਟ੍ਰੋਲ ਨੂੰ ਵੀ ਵਧਾਉਂਦਾ ਹੈ। ਲੂਣ ਦਾ ਇਸਤੇਮਾਲ ਨਿਸ਼ਚਤ ਮਾਤਰਾ 'ਚ ਕਰਨਾ ਹੀ ਸਿਹਤ ਲਈ ਚੰਗਾ ਹੁੰਦਾ ਹੈ। ਇਸ ਨੂੰ ਬਹੁਤ ਘੱਟ ਜਾਂ ਬਹੁਤ ਜ਼ਿਆਦਾ ਨਹੀਂ ਖਾਣਾ ਚਾਹੀਦਾ।

0 Comments
0

You may also like