ਰੋਜ਼ਾਨਾ ਅਨਾਰ ਖਾਣ ਇਹ ਬਿਮਾਰੀਆਂ ਰਹਿਣਗੀਆਂ ਦੂਰ

written by Rupinder Kaler | July 15, 2021

ਰੋਜ਼ਾਨਾ ਅਨਾਰ ਖਾਣ ਨਾਲ ਜਿੱਥੇ ਸਿਹਤ ਚੰਗੀ ਰਹਿੰਦੀ ਹੈ, ਉਥੇ ਕਈ ਬੀਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ। ਅਨਾਰ ਫਾਈਬਰ, ਵਿਟਾਮਿਨ ਸੀ ਤੇ ਐਂਟੀਆਕਸੀਡੈਂਟਸ ਦਾ ਚੰਗਾ ਸ੍ਰੋਤ ਹੁੰਦਾ ਹੈ, ਜੋ ਕਮਜ਼ੋਰੀ ਦੂਰ ਕਰਨ ਅਤੇ ਦਿਲ ਦੀਆਂ ਬੀਮਾਰੀਆਂ ਤੋਂ ਬਚਾਉਣ ਵਿਚ ਮਦਦਗਾਰ ਹੁੰਦਾ ਹੈ। ਜੇਕਰ ਰੋਜ਼ਾਨਾ ਅਨਾਰ ਦਾ ਜੂਸ ਲਿਆ ਜਾਵੇ ਤਾਂ ਅੰਦਰੂਨੀ ਤਾਕਤ ਵਿਚ ਤੇਜ਼ੀ ਨਾਲ ਵਾਧਾ ਹੁੰਦਾ ਹੈ।

Pomegranate is rich in many beneficial properties, Know about its benefits

ਹੋਰ ਪੜ੍ਹੋ :

ਇਹ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ, ਕੀ ਤੁਸੀਂ ਪਛਾਣਿਆ, ਕੌਣ ਹੈ ਇਹ !

pomegranate-peel-tea

ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਅਨਾਰ ਦਾ ਜੂਸ ਸਰੀਰਕ ਸ਼ਕਤੀ ਵਧਾਉਣ ਵਿਚ ਬਹੁਤ ਲਾਭਦਾਇਕ ਹੈ। ਸਿਰਫ਼ 15 ਦਿਨ ਅਨਾਰ ਦਾ ਜੂਸ ਪੀਣ ਨਾਲ ਇਸ ਦਾ ਚੰਗਾ ਅਸਰ ਵੇਖਿਆ ਜਾ ਸਕਦਾ ਹੈ। ਅਨਾਰ ਦਾ ਜੂਸ ਦਿਮਾਗ਼ੀ ਤਾਕਤ ਵੀ ਵਧਾਉਂਦਾ ਹੈ, ਨਾਲ ਹੀ ਇਹ ਦਿਮਾਗ਼ ਵਿਚ ਆਉਣ ਵਾਲੇ ਨਾਹਪੱਖੀ ਵਰਤਾਰੇ ਨੂੰ ਘਟਾਉਂਦਾ ਹੈ ਅਤੇ ਮੂਡ ਨੂੰ ਠੀਕ ਰਖਦਾ ਹੈ।

know about the health benefits of pomegranate and pomegranate peel

ਅਨਾਰ ਦਾ ਜੂਸ ਪੀਣ ਨਾਲ ਸਰੀਰ ਦੀ ਚਰਬੀ ਘੱਟ ਹੁੰਦੀ ਹੈ ਅਤੇ ਵਜ਼ਨ ਘੱਟ ਕਰਨ ਵਿਚ ਮਦਦ ਮਿਲਦੀ ਹੈ। ਅਨਾਰ ਦੇ ਜੂਸ ਵਿਚ ਫ਼ਾਈਬਰ ਦੀ ਮਾਤਰਾ ਵੱਧ ਹੁੰਦੀ ਹੈ। ਰੋਜ਼ ਇਸ ਨੂੰ ਪੀਣ ਨਾਲ ਹਾਜ਼ਮਾ ਠੀਕ ਰਹਿੰਦਾ ਹੈ ਅਤੇ ਕਬਜ਼ ਦੂਰ ਹੁੰਦੀ ਹੈ। ਇਸ ਨੂੰ ਪੀਣ ਨਾਲ ਕੋਲੈਸਟਰੋਲ ਘੱਟ ਹੁੰਦਾ ਹੈ ਅਤੇ ਦਿਲ ਦੀਆਂ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ।

 

You may also like