ਚਾਹ ਦੇ ਨਾਲ ਇਹ ਚੀਜ਼ਾਂ ਖਾਣ ਨਾਲ ਤੁਹਾਡੀ ਸਿਹਤ ਦਾ ਹੋ ਸਕਦਾ ਹੈ ਨੁਕਸਾਨ

written by Rupinder Kaler | June 02, 2021

ਤਕਰੀਬਨ ਹਰ ਬੰਦਾ ਚਾਹ ਦੇ ਕੱਪ ਨਾਲ ਦਿਨ ਦੀ ਸ਼ੁਰੂਆਤ ਕਰਦਾ ਹੈ ।ਕੁਝ ਲੋਕ ਚਾਹ ਨਾਲ ਬਿਸਕੁਟ ਜਾਂ ਨਮਕੀਨ ਖਾਣਾ ਪਸੰਦ ਕਰਦੇ ਹਨ । ਪਰ ਕੀ ਤੁਹਾਨੂੰ ਪਤਾ ਹੈ ਕਿ ਚਾਹ ਦੇ ਨਾਲ ਕੁਝ ਖਾਸ ਚੀਜ਼ਾਂ ਦਾ ਸੇਵਨ ਤੁਹਾਨੂੰ ਬਿਮਾਰ ਕਰ ਸਕਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਚਾਹ ਦੇ ਨਾਲ ਕਿਹੜੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ । ਜ਼ਿਆਦਾਤਰ ਲੋਕ ਚਾਹ ਨਾਲ਼ ਵੇਸਣ ਤੋਂ ਬਣੀਆ ਚੀਜਾਂ ਖਾਣਾ ਪਸੰਦ ਕਰਦੇ ਹਨ ਜਿਵੇਂ ਕਿ ਸਨੈਕਸ ਅਤੇ ਪਕੌੜੇ ਪਰ ਇਹ ਬਿਲਕੁਲ ਸਹੀ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਚਾਹ ਦੇ ਨਾਲ ਵੇਸਣ ਖਾਣ ਨਾਲ ਸਰੀਰ ਵਿੱਚ ਪਾਚਨ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਹੋਰ ਪੜ੍ਹੋ :

ਜੂਹੀ ਚਾਵਲਾ ਨੇ 5ਜੀ ਟੈਕਨਾਲਜੀ ਖਿਲਾਫ ਖੋਲਿਆ ਮੋਰਚਾ, ਵੀਡੀਓ ਸਾਂਝਾ ਕਰਕੇ ਕਹੀ ਵੱਡੀ ਗੱਲ

ਕੱਚੀਆਂ ਚੀਜ਼ਾਂ ਚਾਹ ਦੇ ਨਾਲ ਨਹੀਂ ਖਾਣੀਆਂ ਚਾਹੀਦੀਆਂ। ਚਾਹ ਨਾਲ ਕੱਚੀਆਂ ਚੀਜ਼ਾਂ ਖਾਣਾ ਸਿਹਤ ਅਤੇ ਪੇਟ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਚਾਹ ਦੇ ਨਾਲ ਸਲਾਦ, ਫੁੱਟੇ ਹੋਏ ਦਾਣੇ ਜਾਂ ਉਬਾਲੇ ਅੰਡੇ ਖਾਣ ਤੋਂ ਪਰਹੇਜ਼ ਕਰੋ । ਕਿਸੇ ਵੀ ਠੰਢੀ ਚੀਜ਼ ਦਾ ਸੇਵਨ ਚਾਹ ਦੇ ਨਾਲ ਜਾਂ ਚਾਹ ਪੀਣ ਤੋਂ ਬਾਅਦ ਨਹੀਂ ਕਰਨਾ ਚਾਹੀਦਾ। ਚਾਹ ਪੀਣ ਤੋਂ ਤੁਰੰਤ ਬਾਅਦ ਪਾਣੀ ਪੀਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਅਜਿਹਾ ਕਰਨ ਨਾਲ ਪਾਚਨ ਪ੍ਰਣਾਲੀ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ।

Tea

ਇਹ ਗੰਭੀਰ ਐਸਿਡਿਟੀ ਜਾਂ ਪੇਟ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਬਹੁਤ ਸਾਰੇ ਲੋਕ ਚਾਹ ਵਿਚ ਨਿੰਬੂ ਨੂੰ ਨਿਚੋੜ ਕੇ ਨਿੰਬੂ ਚਾਹ ਬਣਾਉਂਦੇ ਹਨ, ਪਰ ਚਾਹ ਵਿਚ ਨਿੰਬੂ ਦੀ ਜ਼ਿਆਦਾ ਮਾਤਰਾ ਦੇ ਕਾਰਨ ਐਸਿਡਿਟੀ, ਹਜ਼ਮ ਅਤੇ ਗੈਸ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਚਾਹ ਦੇ ਨਾਲ ਖੱਟੀਆਂ ਚੀਜ਼ਾਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰੋ।

black-tea

ਅਜਿਹੀਆਂ ਚੀਜ਼ਾਂ ਨੂੰ ਹਲਦੀ ਦੀ ਜ਼ਿਆਦਾ ਮਾਤਰਾ ਵਾਲੀ ਚਾਹ ਦੇ ਨਾਲ ਜਾਂ ਚਾਹ ਪੀਣ ਦੇ ਤੁਰੰਤ ਬਾਅਦ ਨਹੀਂ ਖਾਣਾ ਚਾਹੀਦਾ ।ਚਾਹ ਅਤੇ ਹਲਦੀ ਵਿਚ ਮੌਜੂਦ ਰਸਾਇਣਕ ਤੱਤ ਇਕੱਠੇ ਪ੍ਰਤੀਕ੍ਰਿਆ ਕਰਦੇ ਹਨ ਅਤੇ ਪੇਟ ਦੀਆਂ ਸਮੱਸਿਆਵਾਂ ਨੂੰ ਜਨਮ ਦੇ ਸਕਦੇ ਹਨ।

0 Comments
0

You may also like