ਜ਼ਿਆਦਾ ਕੇਲੇ ਖਾਣ ਨਾਲ ਤੁਹਾਨੂੰ ਇਹਨਾਂ ਸਮੱਸਿਆਵਾਂ ਦਾ ਕਰਨਾ ਪੈ ਸਕਦਾ ਹੈ ਸਾਹਮਣਾ

Written by  Rupinder Kaler   |  June 15th 2021 05:43 PM  |  Updated: June 15th 2021 05:43 PM

ਜ਼ਿਆਦਾ ਕੇਲੇ ਖਾਣ ਨਾਲ ਤੁਹਾਨੂੰ ਇਹਨਾਂ ਸਮੱਸਿਆਵਾਂ ਦਾ ਕਰਨਾ ਪੈ ਸਕਦਾ ਹੈ ਸਾਹਮਣਾ

ਕੇਲੇ ਵਿੱਚ ਵਿਟਾਮਿਨ ਬੀ, ਵਿਟਾਮਿਨ ਸੀ ਅਤੇ ਮੈਂਗਨੀਜ ਵੀ ਹੁੰਦੇ ਹਨ। ਪਰ ਕਈ ਵਾਰ ਕੇਲੇ ਦਾ ਸੇਵਨ ਸਰੀਰ ਲਈ ਵੀ ਨੁਕਸਾਨਦੇਹ ਹੋ ਸਕਦਾ ਹੈ। ਜ਼ਿਆਦਾ ਕੇਲਾ ਖਾਣ ਨਾਲ ਤੁਹਾਡੇ ਸਰੀਰ ‘ਚ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ।ਪੱਕਿਆਾ ਕੇਲਾ ਖਾਣ ਨਾਲ ਪੇਟ ਸਾਫ਼ ਹੁੰਦਾ ਹੈ ਉੱਥੇ ਹੀ ਜੇ ਕੇਲਾ ਥੋੜ੍ਹਾ ਵੀ ਕੱਚਾ ਹੈ ਤਾਂ ਇਸ ਨਾਲ ਤੁਹਾਨੂੰ ਕਬਜ਼ ਅਤੇ ਗੈਸਟ੍ਰਿਕ ਸਮੱਸਿਆ ਹੋ ਸਕਦੀ ਹੈ। ਕੇਲਾ ਖਾਣ ਨਾਲ ਮੋਸ਼ਨ ਟਾਈਟ ਹੋ ਜਾਂਦਾ ਹੈ।

banana

ਹੋਰ ਪੜ੍ਹੋ :

ਅੰਬ ਖਾਣ ਦੇ ਹਨ ਕਈ ਫਾਇਦੇ, ਕਈ ਬਿਮਾਰੀਆਂ ਤੋਂ ਮਿਲਦੀ ਹੈ ਰਾਹਤ

Banana Tea

ਇਸ ਲਈ ਕੱਚਾ ਕੇਲਾ ਨਾ ਖਾਓ ਅਤੇ ਪੱਕੇ ਕੇਲੇ ਨੂੰ ਇਕ ਲਿਮਿਟ ‘ਚ ਖਾਓ। ਜ਼ਿਆਦਾ ਕੇਲੇ ਖਾਣ ਨਾਲ ਤੁਹਾਡੇ ਸਰੀਰ ‘ਚ ਫੈਟ ਆਉਂਦਾ ਹੈ। ਕਿਉਂਕਿ ਕੇਲੇ ‘ਚ ਫਾਈਬਰ ਅਤੇ ਨੈਚੁਰਲ ਸ਼ੂਗਰ ਹੁੰਦਾ ਹੈ ਜੇਕਰ ਤੁਸੀਂ ਇਸ ਨੂੰ ਦੁੱਧ ਨਾਲ ਖਾਂਦੇ ਹੋ ਤਾਂ ਭਾਰ ਵਧਦਾ ਹੈ ਇਸ ਲਈ ਆਪਣੇ ਭਾਰ ਨੂੰ ਧਿਆਨ ‘ਚ ਰੱਖਕੇ ਹੀ ਇੱਕ ਲਿਮਿਟ ਦੇ ਅੰਦਰ ਕੇਲਾ ਖਾਓ।

Banana Tea

ਕੇਲੇ ‘ਚ ਸਟਾਰਚ ਹੁੰਦਾ ਹੈ ਇਸ ਲਈ ਕਦੇ ਵੀ ਖਾਲੀ ਪੇਟ ਕੇਲਾ ਨਾ ਖਾਓ ਇਸ ਨਾਲ ਗੈਸ ਦੀ ਸਮੱਸਿਆ ਵੀ ਹੋ ਸਕਦੀ ਹੈ ਕਿਉਂਕਿ ਇਸ ਨੂੰ ਹਜ਼ਮ ਕਰਨ ‘ਚ ਸਮਾਂ ਲੱਗਦਾ ਹੈ। ਜਿਸ ਨਾਲ ਪੇਟ ਦਰਦ ਹੋਣ ਦੀ ਸ਼ਿਕਾਇਤ ਹੁੰਦੀ ਹੈ ਕਈ ਲੋਕਾਂ ਨੂੰ ਇਸ ਨਾਲ ਉਲਟੀ ਵੀ ਹੋ ਜਾਂਦੀ ਹੈ।

banana-flower

ਜਿਨ੍ਹਾਂ ਲੋਕਾਂ ਨੂੰ ਸ਼ੂਗਰ ਹੈ ਉਨ੍ਹਾਂ ਨੂੰ ਕੇਲਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕੇਲੇ ‘ਚ ਅਮੀਨੋ ਐਸਿਡ ਟਾਇਰੋਸਾਈਨ ਹੁੰਦਾ ਹੈ ਜੋ ਸਰੀਰ ‘ਚ ਟਾਇਰਾਮਾਈਨ ‘ਚ ਬਦਲ ਜਾਂਦਾ ਹੈ। ਇਸ ਲਈ ਜੇ ਤੁਸੀਂ ਜ਼ਿਆਦਾ ਮਾਤਰਾ ‘ਚ ਕੇਲਾ ਖਾਂਦੇ ਹੋ ਤਾਂ ਦੰਦਾਂ ‘ਚ ਸੜਨ ਪੈਦਾ ਹੋ ਸਕਦੀ ਹੈ। ਜ਼ਿਆਦਾ ਕੇਲੇ ਖਾਣ ਨਾਲ ਮਾਈਗ੍ਰੇਨ ਨੂੰ ਟ੍ਰਿਗਰ ਕਰ ਸਕਦਾ ਹੈ। ਅਸਥਮਾ ਵਾਲੇ ਲੋਕਾਂ ਨੂੰ ਵੀ ਲਿਮਿਟ ‘ਚ ਕੇਲਾ ਖਾਣਾ ਚਾਹੀਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network