Advertisment

ਗੁਰੂ ਘਰ ਅਤੇ ਗੁਰਬਾਣੀ ਨਾਲ ਨਾਲ ਜੋੜਦਾ ਹੈ ਕੁੰਵਰਪ੍ਰੀਤ ਸਿੰਘ ਦੀ ਆਵਾਜ਼ 'ਚ ਗਾਇਆ ਧਾਰਮਿਕ ਗੀਤ 'ਇਹ ਸੀਸ ਝੁਕਾਵਾਂ ਮੈਂ'

author-image
By Shaminder
New Update
ਗੁਰੂ ਘਰ ਅਤੇ ਗੁਰਬਾਣੀ ਨਾਲ  ਨਾਲ ਜੋੜਦਾ ਹੈ ਕੁੰਵਰਪ੍ਰੀਤ ਸਿੰਘ ਦੀ ਆਵਾਜ਼ 'ਚ ਗਾਇਆ ਧਾਰਮਿਕ ਗੀਤ 'ਇਹ ਸੀਸ ਝੁਕਾਵਾਂ ਮੈਂ'
Advertisment
ਪੀਟੀਸੀ ਪੰਜਾਬੀ ਵੱਲੋਂ ਗੀਤਾਂ ਦੇ ਸਿਲਸਿਲੇ ਨੂੰ ਅੱਗੇ ਤੋਰਦੇ ਹੋਏ ਪੀਟੀਸੀ ਰਿਕਾਰਡਜ਼ ਵੱਲੋਂ ਇੱਕ ਹੋਰ ਧਾਰਮਿਕ ਗੀਤ 'ਇਹ ਸੀਸ ਝੁਕਾਵਾਂ ਮੈਂ' ਜਾਰੀ ਕੀਤਾ ਗਿਆ ਹੈ ।ਇਸ ਧਾਰਮਿਕ ਗੀਤ ਨੂੰ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ ਕੁੰਵਰਪ੍ਰੀਤ ਸਿੰਘ ਨੇ।ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਹੋਏ ਇਸ ਧਾਰਮਿਕ ਗੀਤ ਨੂੰ ਆਪਣੇ ਮਿਊਜ਼ਿਕ ਨਾਲ ਸ਼ਿੰਗਾਰਿਆ ਹੈ ਮਿਊਜ਼ਿਕ ਡਾਇਰੈਕਟਰ ਡਾਕਟਰ ਜਗਜੀਤ ਸਿੰਘ ਹੋਰਾਂ ਨੇ । ਹੋਰ ਵੇਖੋ:ਗੁਰੂ ਘਰ ਨਾਲ ਜੋੜਦਾ ਹੈ ਪੀਟੀਸੀ ਰਿਕਾਰਡਜ਼ ਦਾ ਨਵਾਂ ਸ਼ਬਦ ‘ਵਿਣੁ ਬੋਲਿਆ ਸਭੁ ਕਿਛੁ ਜਾਣਦਾ’ ਜਦਕਿ ਗੀਤ ਨੂੰ ਪ੍ਰੋਡਿਊਸ ਅਤੇ ਡਾਇਰੈਕਟਰ ਡਾਕਟਰ ਧਰਮਿੰਦਰ ਸਿੰਘ ਉਭਾ ਨੇ ਕੀਤਾ ਹੈ ।   ਕੁੰਵਰਪ੍ਰੀਤ ਸਿੰਘ ਨੇ ਜਿੰਨੀ ਖ਼ੂਬਸੂਰਤ ਆਵਾਜ਼ ਦੇ ਨਾਲ ਇਸ ਗੀਤ ਨੂੰ ਸ਼ਿੰਗਾਰਿਆ ਹੈ । ਉਸ ਦੇ ਨਾਲ ਵੀਡੀਓ ਵੀ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ । kunwarpreet singh song kunwarpreet singh song ਇਹ ਧਾਰਮਿਕ ਗੀਤ ਸਭ ਨੂੰ ਗੁਰੂ ਘਰ ਅਤੇ ਗੁਰਬਾਣੀ ਨਾਲ ਜੋੜਦਾ ਹੈ । ਇਸ ਗੀਤ 'ਚ ਜਿੱਥੇ ਗੁਰੂ ਘਰ ਅਤੇ ਨਾਮ ਦੀ ਮਹਿਮਾ ਕੀਤੀ ਗਈ ਹੈ । ਕੁਲ ਮਿਲਾ ਕੇ ਵੇਖਿਆ ਜਾਵੇ ਤਾਂ ਇਹ ਧਾਰਮਿਕ ਗੀਤ ਸਿੱਖ ਸੰਗਤਾਂ ਨੂੰ ਗੁਰੂ ਘਰ ਨਾਲ ਜੁੜਨ ਦੀ ਪ੍ਰੇਰਣਾ ਦਿੰਦਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment