ਦਿਲਜੀਤ ਦੋਸਾਂਝ ਤੋਂ ਲੈ ਕੇ ਖ਼ਾਨ ਸਾਬ ਤੇ ਪੰਜਾਬੀ ਹਸਤੀਆਂ ਨੇ ਦਿੱਤੀਆਂ ਈਦ ਦੀਆਂ ਮੁਬਾਰਕਾਂ

Written by  Lajwinder kaur   |  August 12th 2019 03:05 PM  |  Updated: August 12th 2019 03:05 PM

ਦਿਲਜੀਤ ਦੋਸਾਂਝ ਤੋਂ ਲੈ ਕੇ ਖ਼ਾਨ ਸਾਬ ਤੇ ਪੰਜਾਬੀ ਹਸਤੀਆਂ ਨੇ ਦਿੱਤੀਆਂ ਈਦ ਦੀਆਂ ਮੁਬਾਰਕਾਂ

ਮੁਸਲਿਮ ਭਾਈਚਾਰੇ ਵੱਲੋਂ ਦੇਸ਼ ਭਰ ‘ਚ ਈਦ ਉਲ ਜੂਹਾ (ਬਕਰੀਦ) ਤਿਉਹਾਰ ਮਨਾਇਆ ਜਾ ਰਿਹਾ ਹੈ। ਹਰ ਇੱਕ ਸ਼ਹਿਰ ‘ਚ ਈਦ ਦੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਦੱਸ ਦਈਏ ਬਕਰੀਦ ਦਾ ਤਿਉਹਾਰ ਮੁੱਖ ਰੂਪ ਨਾਲ ਕੁਰਬਾਨੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਬੱਕਰੇ ਦੀ ਕੁਰਬਾਨੀ ਦਿੱਤੀ ਜਾਂਦੀ ਹੈ। ਮੁਸਲਿਮ ਭਾਈਚਾਰੇ ਵਿੱਚ ਮਿੱਠੀ ਈਦ ਤੋਂ ਬਾਅਦ ਬਕਰੀਦ ਸਭ ਤੋਂ ਪ੍ਰਮੁੱਖ ਤਿਉਹਾਰ ਹੈ।

ਜਿਸਦੇ ਚੱਲਦੇ ਪੰਜਾਬੀ ਸਿਤਾਰਿਆਂ ਨੇ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਦੇਸ਼ਵਾਸੀਆਂ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ ਹਨ। ਦਿਲਜੀਤ ਦੋਸਾਂਝ ਨੇ ਵੀ ਆਪਣੀ ਇੰਸਟਾ ਸਟੋਰੀ ਉੱਤੇ ਪੋਸਟ ‘ਚ ਲਿਖਿਆ ਹੈ ‘'ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ'... ਈਦ ਮੁਬਾਰਕਾਂ ਸਭ ਕੋ’.. ਇਸ ਤੋਂ ਇਲਾਵਾ ਪੰਜਾਬੀ ਗਾਇਕ ਖ਼ਾਨ ਸਾਬ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ‘ਹਰ ਇੱਕ ਨੂੰ ਈਦ ਦੀਆਂ ਮੁਬਾਰਕਾਂ’

 

View this post on Instagram

 

Assalamuaalaikum ji .....Eid Mubbariq .....To everyone....#khansaab

A post shared by Khan Saab (@realkhansaab) on

ਹੋਰ ਵੇਖੋ:ਹਾਕੀ ਖਿਡਾਰੀ ਹਰਜੀਤ ਸਿੰਘ ਨੇ ਕਿਹਾ, ‘ਇਹ ਸਿਰਫ਼ ਇੱਕ ਫ਼ਿਲਮ ਨਹੀਂ, ਮੇਰੀ ਜ਼ਿੰਦਗੀ ਹੈ’

ਇਸ ਤੋਂ ਇਲਾਵਾ ਪੰਜਾਬੀ ਕਲਾਕਾਰ ਮਨਪ੍ਰੀਤ ਟਿਵਾਣਾ ਨੇ ਵੀ ਈਦ ਦੇ ਮੌਕੇ ਪੋਸਟ ਸਾਂਝੀ ਕੀਤੀ ਹੈ। ਇਸ ਤੋਂ ਇਲਾਵਾ ਬਾਲੀਵੁੱਡ ਦੇ ਵੀ ਅਦਾਕਾਰਾਂ ਨੇ ਟਵਿੱਟਰ ਤੇ ਇੰਸਟਾਗ੍ਰਾਮ ਉੱਤੇ ਈਦ ਦੀਆਂ ਮੁਬਾਰਕਾਂ ਦਿੱਤੀ ਹੈ। ਅਕਸ਼ੈ ਕੁਮਾਰ ਨੇ ਵੀ ਈਦ ਉੱਤੇ ਟਵੀਟ ਕੀਤਾ ਹੈ। ਇਸ ਤੋਂ ਇਲਾਵਾ ਸੋਨਾਕਸ਼ੀ ਸਿਨਹਾ ਨੇ ਵੀ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਈਦ ਦੀਆਂ ਮੁਬਾਰਕਾਂ ਦਿੱਤੀਆਂ ਨੇ।

 

View this post on Instagram

 

#EidMubarak to everyone celebrating the festival of Eid al-Adha. Wish that everyone stays blessed, now and always ❤️

A post shared by Sonakshi Sinha (@aslisona) on

 

 

View this post on Instagram

 

Eid Mubarak ji

A post shared by Manpreet Tiwana (@manpreet_tiwana_official) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network