ਕਿਸੇ ਪ੍ਰਮੋਸ਼ਨ ਤੋਂ ਬਿਨ੍ਹਾਂ ‘ਏਕ ਰਾਤ’ ਨੇ ਪਾਰ ਕੀਤਾ 129 ਮਿਲੀਅਨ ਦਾ ਅੰਕੜਾ, ਜਾਣੋ ਪੂਰੀ ਕਹਾਣੀ ਗਾਇਕ Vilen ਦੇ ਮੂੰਹ ਤੋਂ, ਦੇਖੋ ਵੀਡੀਓ

written by Lajwinder kaur | July 01, 2019

ਗਾਇਕ ਵਿਲੇਨ (Vilen) ਜੋ ਕਿ ਆਪਣੇ ਗੀਤ ਏਕ ਰਾਤ ਨਾਲ ਰਾਤੋ ਰਾਤ ਸਟਾਰ ਬਣ ਗਏ ਹਨ। ਸੋਸ਼ਲ ਮੀਡੀਆ ਉੱਤੇ ਏਕ ਰਾਤ ਗਾਣੇ ਨਾਲ ਤਹਿਲਕਾ ਮਚਾਉਣ ਵਾਲੇ ਵਿਲੇਨ ਨਾਂਅ ਦੇ ਸਿੰਗਰ ਨੇ  ਦੱਸਿਆ ਹੈ, ਇਹ ਗੀਤ ਨੌਜਵਾਨ ਵਰਗ ਲਈ ਹੈ। ਇਹ ਗੀਤ ਉਨ੍ਹਾਂ ਗੱਭਰੂ ਤੇ ਮੁਟਿਆਰਾਂ ਨੂੰ ਪ੍ਰੇਰਣਾ ਦੇਣ ਵਾਲਾ ਹੈ ਜੋ ਆਪਣੀ ਜ਼ਿੰਦਗੀ ‘ਚ ਤਣਾਅ ਦਾ ਸ਼ਿਕਾਰ ਹੋ ਰਹੇ ਨੇ। ਇਸ ਗੀਤ ਦੀ ਵੀਡੀਓ ਦੇ ਰਾਹੀਂ ਪੇਸ਼ ਕੀਤਾ ਗਿਆ ਹੈ ਕਿ ਕਿਵੇਂ ਸਕਰਾਤਮਕ ਸੋਚ ਨਾਲ ਜ਼ਿੰਦਗੀ ਨੂੰ ਇੱਕ ਰਾਤ ‘ਚ ਹੀ ਬਦਲਿਆ ਜਾ ਸਕਦਾ ਹੈ। ਉਨ੍ਹਾਂ ਦਾ ਅਸਲੀ ਨਾਮ Vipul Dhankher ਹੈ ਪਰ ਮਿਊਜ਼ਿਕ ਇੰਡਸਟਰੀ ‘ਚ ਉਹ ਵਿਲੇਨ ਨਾਂਅ ਨਾਲ ਵਾਹ ਵਾਹੀ ਖੱਟ ਰਹੇ ਹਨ।

ਹੋਰ ਵੇਖੋ:ਦਿਲਜੀਤ ਦੋਸਾਂਝ ਦਾ ਹਾਲੇ ਦਿਲ ਸੁਣਾ ਰਹੇ ਨੇ ਗੁਰੂ ਰੰਧਾਵਾ ਆਪਣੀ ਆਵਾਜ਼ ‘ਚ, ਦੇਖੋ ਵੀਡੀਓ

ਪੀਟੀਸੀ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਗੀਤ ਦੇ ਨਾਲ ਜੁੜੀਆਂ ਕਈ ਗੱਲਾਂ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਗੀਤ ਕਿਸੇ ਵੀ ਪ੍ਰਮੋਸ਼ਨ ਤੋਂ ਬਿਨ੍ਹਾਂ ਹੀ ਲਾਂਚ ਕੀਤਾ ਸੀ। ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਇਹ ਗੀਤ ਇਨ੍ਹਾਂ ਵੱਡਾ ਸੁਪਰ ਹਿੱਟ ਹੋ ਜਾਵੇਗਾ। ਉਨ੍ਹਾਂ ਨੇ ਨਾਲ ਹੀ ਇਹ ਦੱਸਿਆ ਕਿ ਉਨ੍ਹਾਂ ਨੇ ਗੀਤ ਗਾਉਣ ਦੀ ਕੋਈ ਸਿਖਲਾਈ ਨਹੀਂ ਲਈ ਹੈ। ਪਰ ਪਰਮਾਤਮਾ ਦੀ ਮਿਹਰ ਹੈ ਕਿ ਉਨ੍ਹਾਂ ਦੀ ਆਵਾਜ਼ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਗੀਤ ‘ਏਕ ਰਾਤ’ ਡਾਰਕਸ ਮਿਊਜ਼ਿਕ ਕੰਪਨੀ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਸੀ ਤੇ ਅਜੇ ਤੱਕ ਇਸ ਗੀਤ ਨੂੰ 129 ਮਿਲੀਅਨ ਤੋਂ ਵੱਧ ਦਰਸ਼ਕ ਇਸ ਗੀਤ ਨੂੰ ਦੇਖ ਚੁੱਕੇ ਹਨ। ਇਸ ਤੋਂ ਪਹਿਲਾਂ ਵੀ ਉਹ ਆਪਣੇ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

You may also like