ਜਿਨ੍ਹਾਂ ਅੰਗੂਠੀਆਂ ਨੂੰ ਏਕਤਾ ਕਪੂਰ ਮੰਨਦੀ ਹੈ ਲੱਕੀ, ਇਸ ਵਜ੍ਹਾ ਕਰਕੇ ਉਤਾਰ ਸੁੱਟਿਆ ….!

Written by  Rupinder Kaler   |  April 06th 2020 04:18 PM  |  Updated: April 06th 2020 04:18 PM

ਜਿਨ੍ਹਾਂ ਅੰਗੂਠੀਆਂ ਨੂੰ ਏਕਤਾ ਕਪੂਰ ਮੰਨਦੀ ਹੈ ਲੱਕੀ, ਇਸ ਵਜ੍ਹਾ ਕਰਕੇ ਉਤਾਰ ਸੁੱਟਿਆ ….!

ਪ੍ਰੋਡਿਊਸਰ ਏਕਤਾ ਕਪੂਰ ਨੇ ਵੱਖ ਵੱਖ ਨਗਾਂ ਵਾਲੀਆਂ ਸਾਰੀਆਂ ਅੰਗੂਠੀਆਂ ਲਾਹ ਦਿੱਤੀਆਂ ਹਨ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ । ਇਹ ਸਭ ਕੁਝ ਫ਼ਿਲਮੀ ਸਿਤਾਰਿਆਂ ਲਈ ਵੱਡੇ ਝਟਕੇ ਵਾਂਗ ਹੈ । ਸਾਡੀ ਕਹੀ ਇਸ ਗੱਲ ਤੇ ਤੁਹਾਨੂੰ ਵੀ ਵਿਸ਼ਵਾਸ਼ ਨਹੀਂ ਹੋਵੇਗਾ, ਪਰ ਇਸ ਸਭ ਸੱਚ ਹੈ ।ਜਿਨ੍ਹਾਂ ਅੰਗੂਠੀਆਂ ਤੇ ਬ੍ਰੇਸਲੈਟਸ ਨੂੰ ਉਹ ਆਪਣੇ ਲੱਕੀ ਮੰਨਦੀ ਸੀ ਉਹਨਾਂ ਤੋਂ ਏਕਤਾ ਨੇ ਛੁਟਕਾਰਾ ਪਾ ਲਿਆ ਹੈ ।

https://www.instagram.com/p/B-GrjsegNub/

ਇਸ ਸਬੰਧ ਵਿੱਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ ਤੇ ਉਹ ਇਸ ਤਰ੍ਹਾਂ ਕਰਕੇ ਕਾਫੀ ਖੁਸ਼ ਹੈ । ਵੀਡੀਓ ਵਿੱਚ ਏਕਤਾ ਕਪੂਰ ਮੁਸਕਰਾਉਂਦੀ ਤੇ ਉਂਗਲਾਂ ਨੂੰ ਹਿਲਾਉਂਦੀ ਹੋਈ ਨਜ਼ਰ ਆ ਰਹੀ ਹੈ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਏਕਤਾ ਦਾ ਧਰਮ ਵਿੱਚ ਬਹੁਤ ਵਿਸ਼ਵਾਸ਼ ਹੈ ਤੇ ਇਸ ਨੂੰ ਲੈ ਕੇ ਉਹ ਕਾਫੀ ਉਤਸ਼ਾਹਿਤ ਵੀ ਰਹਿੰਦੀ ਹੈ । ਇਸ ਸਭ ਦੇ ਚਲਦੇ ਏਕਤਾ ਨੇ ਜੋ ਅੰਗੂਠੀਆਂ ਆਪਣੇ ਹੱਥਾਂ ਵਿੱਚ ਪਹਿਨੀਆਂ ਸਨ ਉਹਨਾਂ ਦਾ ਸਬੰਧ ਰਾਸ਼ੀ ਤੇ ਵੱਖ ਵੱਖ ਅੰਕਾਂ ਨਾਲ ਹੈ ।

https://www.instagram.com/p/B-ms3gFASb2/

ਇਸੇ ਕਰਕੇ ਏਕਤਾ ਨੇ ਇਹਨਾਂ ਅੰਗੂਠੀਆਂ ਨੂੰ ਕਦੇ ਨਹੀਂ ਉਤਾਰਿਆ ਤੇ ਉਸ ਦਾ ਮੰਨਣਾ ਹੈ ਕਿ ਉਸ ਦੀ ਸਫਲਤਾ ਪਿੱਛੇ ਇਹਨਾਂ ਅੰਗੂਠੀਆਂ ਦਾ ਬਹੁਤ ਵੱਡਾ ਹੱਥ ਹੈ । ਇਸ ਵੀਡੀਓ ਨੂੰ ਏਕਤਾ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ਉਸ ਨੇ ਲਿਖਿਆMeanwhile in other news! Thanos has left d building !!! He destroyed d world enough ! Just kidding !!! #goinghandsfree #onehandatatime ਖੈਰ ਏਕਤਾ ਵੱਲੋਂ ਇਹ ਇੱਕ ਮਜ਼ਾਕ ਸੀ ਪਰ ਸਾਡੇ ਵਾਂਗ ਬਾਲੀਵੁੱਡ ਦੇ ਸਿਤਾਰੇ ਵੀ ਹੈਰਾਨ ਹੋ ਗਏ ਹਨ ਤੇ ਉਹ ਹੈਰਾਨ ਹੋ ਕੇ ਕਮੈਂਟ ਕਰ ਰਹੇ ਹਨ ।

https://www.instagram.com/p/B-oPb4YgWqw/?utm_source=ig_embed


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network