ਕੁਸ਼ਲ ਪੰਜਾਬੀ ਦੀ ਖੁਦਕੁਸ਼ੀ ’ਤੇ ਏਕਤਾ ਕਪੂਰ ਨੇ ਕੀਤਾ ਅਜਿਹਾ ਕਮੈਂਟ

written by Rupinder Kaler | December 30, 2019

ਅਦਾਕਾਰ ਕੁਸ਼ਲ ਪੰਜਾਬੀ ਦੀ ਖੁਦਕੁਸ਼ੀ ਤੋਂ ਬਾਅਦ ਟੀਵੀ ਇੰਡਸਟਰੀ ਦੇ ਸਿਤਾਰੇ ਸਦਮੇ ਵਿੱਚ ਹਨ । ਹਰ ਕੋਈ ਕੁਸ਼ਲ ਦੀ ਮੌਤ ’ਤੇ ਦੁੱਖ ਜਤਾਅ ਰਿਹਾ ਹੈ । ਇਸ ਸਭ ਦੇ ਚਲਦੇ ਏਕਤਾ ਕਪੂਰ ਨੇ ਕੁਸ਼ਲ ਦੀ ਆਖਰੀ ਪੋਸਟ ’ਤੇ ਅਜਿਹਾ ਕਮੈਂਟ ਕਰ ਦਿੱਤਾ ਹੈ, ਜਿਸ ਬਾਰੇ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਹੋ ਰਹੀ ਹੈ । ਇਸ ਕਮੈਂਟ ਵਿੱਚ ਏਕਤਾ ਕਪੂਰ ਨੇ ਆਪਣੀ ਗੱਲ ਕਾਫੀ ਬੇਬਾਕ ਤਰੀਕੇ ਨਾਲ ਕਹੀ ਹੈ । ਕੁਸ਼ਲ ਪੰਜਾਬੀ ਨੇ ਆਪਣੀ ਆਖਰੀ ਤਸਵੀਰ ਆਪਣੇ ਬੇਟੇ ਨਾਲ ਸ਼ੇਅਰ ਕੀਤੀ ਸੀ ।

https://www.instagram.com/p/B6cT-_mpkca/?utm_source=ig_embed&utm_campaign=loading

ਇਸ ਤਸਵੀਰ ’ਤੇ ਏਕਤਾ ਕਪੂਰ ਨੇ ਕਮੈਂਟ ਕਰਦੇ ਹੋਏ ਲਿਖਿਆ ਹੈ ਕਿ ‘ਅਸੀਂ ਕਿਸੇ ਨੂੰ ਡਿਪਰੈਸ਼ਨ ਕਰਕੇ ਗਵਾਅ ਦਿੱਤਾ । ਅਸੀਂ ਸਾਰੇ ਹਾਰ ਗਏ । ਤੁਸੀਂ ਨਰਕ ਵਿੱਚ ਬਿਤਾਇਆ ਆਪਣਾ ਸਮਾਂ’ । ਏਕਤਾ ਤੋਂ ਇਲਾਵਾ ਹੋਰ ਲੋਕਾਂ ਨੇ ਵੀ ਕੁਸ਼ਲ ਪੰਜਾਬੀ ਦੀ ਤਸਵੀਰ ਤੇ ਕਮੈਂਟ ਕੀਤੇ ਹਨ ।

[embed]https://www.instagram.com/p/BsEzuU6h3kU/?utm_source=ig_embed[/embed]

ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਸ਼ਲ ਪੰਜਾਬੀ ਨੇ ਆਪਣੇ ਘਰ ਵਿੱਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ । ਉਹਨਾਂ ਦੇ ਕੋਲੋਂ ਇੱਕ ਨੋਟ ਵੀ ਮਿਲਿਆ ਸੀ, ਜਿਸ ਵਿੱਚ ਉਹਨਾਂ ਨੇ ਕਿਸੇ ਨੂੰ ਵੀ ਆਪਣੀ ਮੌਤ ਦਾ ਜ਼ਿੰਮੇਵਾਰ ਨਹੀਂ ਠਹਿਰਾਇਆ ।

https://www.instagram.com/p/B6DIvujpQWQ/

ਪਰ ਹੁਣ ਉਹਨਾਂ ਦੀ ਮੌਤ ਤੋਂ ਪਰਦਾ ਹੱਟਦਾ ਜਾ ਰਿਹਾ ਹੈ । ਖ਼ਬਰਾਂ ਦੀ ਮੰਨੀਏ ਤਾਂ ਕੁਸ਼ਲ ਪੰਜਾਬੀ ਤੇ ਉਹਨਾਂ ਦੀ ਪਤਨੀ ਦੇ ਰਿਸ਼ਤੇ ਵਿਗੜੇਦੇ ਜਾ ਰਹੇ ਸਨ । ਉਹਨਾਂ ਦੀ ਪਤਨੀ ਉਹਨਾਂ ਤੋਂ ਵੱਖ ਹੋਣਾ ਚਾਹੁੰਦੀ ਸੀ ਪਰ ਕੁਸ਼ਲ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੁੰਦੇ । ਉਹ ਉਸ ਨੂੰ ਮਨਾਉਣ ਲਈ ਵਿਦੇਸ਼ ਵੀ ਗਏ ਸਨ ।

0 Comments
0

You may also like