ਏਕਤਾ ਕਪੂਰ ਆਈ ਕੋਰੋਨਾ ਦੀ ਲਪੇਟ ‘ਚ, ਸੰਪਰਕ 'ਚ ਆਏ ਲੋਕਾਂ ਨੂੰ ਟੈਸਟ ਕਰਵਾਉਣ ਦੀ ਕੀਤੀ ਅਪੀਲ

written by Lajwinder kaur | January 03, 2022

ਬਾਲੀਵੁੱਡ ਜਗਤ ਤੋਂ ਇੱਕ ਹੋਰ ਕੋਰੋਨਾ ਕੇਸ ਸਾਹਮਣੇ ਆਇਆ ਹੈ। ਜੀ ਹਾਂ ਟੀਵੀ ਅਤੇ ਬਾਲੀਵੁੱਡ ਨਿਰਮਾਤਾ ਏਕਤਾ ਕਪੂਰ ਵੀ ਕੋਰੋਨਾ ਪਾਜ਼ੀਟਿਵ ਆਈ ਹੈ (Ekta Kapoor tests positive for Covid-19, Bollywood)। ਇਹ ਜਾਣਕਾਰੀ ਖੁਦ ਏਕਤਾ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਦਿੱਤੀ ਹੈ।

ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਨੇ ਪਤੀ ਨਿੱਕ ਜੋਨਸ ਨਾਲ ਸਮੁੰਦਰ ‘ਚ ਮਨਾਇਆ ਨਵਾਂ ਸਾਲ, ਆਪਣੀਆਂ ਰੋਮਾਂਟਿਕ ਤਸਵੀਰਾਂ ਸ਼ੇਅਰ ਕਰਕੇ ਦਿੱਤੀ ਸਭ ਨੂੰ ਨਵੇਂ ਸਾਲ ਦੀ ਵਧਾਈ

ekta kapoor with family

ਏਕਤਾ ਕਪੂਰ ਨੇ ਆਪਣੇ ਇੰਸਟਾਗ੍ਰਾਮ ਪੋਸਟ 'ਚ ਲਿਖਿਆ, ''ਸਾਰੀਆਂ ਸਾਵਧਾਨੀਆਂ ਵਰਤਣ ਤੋਂ ਬਾਅਦ ਵੀ ਮੈਂ ਕੋਰੋਨਾ ਨਾਲ ਸੰਕਰਮਿਤ ਹੋ ਗਈ ਹਾਂ। ਮੈਂ ਠੀਕ ਹਾਂ ਅਤੇ ਉਨ੍ਹਾਂ ਸਾਰੇ ਲੋਕਾਂ ਨੂੰ ਅਪੀਲ ਕਰਦੀ ਹਾਂ ਜੋ ਮੇਰੇ ਸੰਪਰਕ ਵਿੱਚ ਆਏ ਹਨ, ਕਿਰਪਾ ਕਰਕੇ ਆਪਣਾ ਟੈਸਟ ਜ਼ਰੂਰ ਕਰਵਾਓ। ਏਕਤਾ ਦੀ ਇਸ ਪੋਸਟ 'ਤੇ ਇੰਡਸਟਰੀ ਨਾਲ ਜੁੜੇ ਲੋਕਾਂ ਨੇ ਉਨ੍ਹਾਂ ਨੂੰ ਮਜ਼ਬੂਤ ​​ਰਹਿਣ ਲਈ ਕਮੈਂਟ ਕਰ ਰਹੇ ਹਨ। ਇਨ੍ਹਾਂ 'ਚ ਨਿਰਦੇਸ਼ਕ ਹੰਸਲ ਮਹਿਤਾ, ਵਿਕਰਾਂਤ ਮੈਸੀ, ਅਰਸਲਾਨ ਗੋਨੀ, ਰਿਧਿਮਾ ਕਪੂਰ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਕਮੈਂਟ ਕਰਕੇ ਜਲਦੀ ਸਿਹਤਮੰਦ ਹੋਣ ਦੀਆਂ ਆਪਣੀ ਸ਼ੁਭਕਾਮਨਾਵਾਂ ਦਿੱਤੀਆਂ ਨੇ।

ਹੋਰ ਪੜ੍ਹੋ : ਕਰੀਨਾ ਤੇ ਕਰਿਸ਼ਮਾ ਨੇ ਪਾਪਾ ਰਣਧੀਰ ਕਪੂਰ ਦੇ ਘਰ ‘ਚ ਮਨਾਇਆ ਨਵਾਂ ਸਾਲ, ਤਸਵੀਰ ‘ਚ ਨਜ਼ਰ ਆਇਆ ਕਿਊਟ ਜੇਹ

image source instagram

ਦੱਸ ਦਈਏ ਅੱਜ ਹੀ ਐਕਟਰ ਜਾਨ ਅਬ੍ਰਾਹਮ ਨੇ ਆਪਣੇ ਅਤੇ ਆਪਣੀ ਪਤਨੀ ਪ੍ਰਿਆ ਰੁੰਚਲ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਜਾਣਕਾਰੀ ਦਿੱਤੀ ਸੀ। ਜਾਨ ਨੇ ਦੱਸਿਆ ਹੈ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਦੋਵਾਂ ਨੇ ਵੈਕਸੀਨ ਲੈ ਲਈ ਹੋਈ ਹੈ ਪਰ ਫਿਰ ਵੀ ਉਨ੍ਹਾਂ ਨੂੰ ਕੋਰੋਨਾ ਹੋ ਗਿਆ ਹੈ। ਹਾਲਾਂਕਿ ਦੋਵਾਂ 'ਚ ਮਾਮੂਲੀ ਲੱਛਣ ਹੀ ਦਿਖਾਈ ਦੇ ਰਹੇ ਹਨ। ਜਾਨ ਅਤੇ ਉਸਦੀ ਪਤਨੀ ਪ੍ਰਿਆ ਦੋਵਾਂ ਨੇ ਆਪਣੇ ਆਪ ਨੂੰ ਕੁਆਰੰਟੀਨ ਕਰ ਲਿਆ ਹੈ। ਜਾਨ ਦਾ ਕਹਿਣਾ ਹੈ ਕਿ ਉਹ 3 ਦਿਨ ਪਹਿਲਾਂ ਕਿਸੇ ਵਿਅਕਤੀ ਦੇ ਸੰਪਰਕ ਵਿਚ ਆਇਆ ਸੀ, ਜਿਸ ਦੀ ਕੋਰੋਨਾ ਰਿਪੋਰਟ ਬਾਅਦ ਵਿਚ ਪਾਜ਼ੇਟਿਵ ਆਈ ਸੀ।

 

 

View this post on Instagram

 

A post shared by Erk❤️rek (@ektarkapoor)

You may also like