ਸਮ੍ਰਿਤੀ ਇਰਾਨੀ ਦਾ ਇਹ ਰੂਪ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ, ਏਕਤਾ ਕਪੂਰ ਨੇ ਸ਼ੇਅਰ ਕੀਤੀ ਵੀਡੀਓ

Written by  Rupinder Kaler   |  June 26th 2020 08:00 PM  |  Updated: June 26th 2020 08:00 PM

ਸਮ੍ਰਿਤੀ ਇਰਾਨੀ ਦਾ ਇਹ ਰੂਪ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ, ਏਕਤਾ ਕਪੂਰ ਨੇ ਸ਼ੇਅਰ ਕੀਤੀ ਵੀਡੀਓ

ਏਕਤਾ ਕਪੂਰ ਤੇ ਸਮ੍ਰਿਤੀ ਇਰਾਨੀ ਪਿਛਲੇ ਕਈ ਸਾਲਾਂ ਤੋਂ ਦੋਸਤ ਹਨ ਤੇ ਉਹਨਾਂ ਦਾ ਇਹ ਰਿਸ਼ਤਾ ਸਮੇਂ ਦੇ ਨਾਲ ਨਾਲ ਹੋਰ ਮਜ਼ਬੂਤ ਹੁੰਦਾ ਜਾ ਰਿਹਾ ਹੈ । ਅੱਜ ਦੋਵੇਂ ਭੈਣਾਂ ਵਾਂਗ ਹਨ । ਦੋਵੇਂ ਇੱਕ ਦੂਜੇ ਦੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੀਆਂ ਰਹਿੰਦੀਆਂ ਹਨ । ਹਾਲ ਹੀ ਵਿੱਚ ਏਕਤਾ ਕਪੂਰ ਨੇ ਸਮ੍ਰਿਤੀ ਇਰਾਨੀ ਦੀ ਉਹਨਾਂ ਦਿਨਾਂ ਦੀ ਵੀਡੀਓ ਸ਼ੇਅਰ ਕੀਤੀ ਹੈ ਜਦੋਂ ਉਹਨਾਂ ਨੇ ਮਿਸ ਇੰਡੀਆ ਦੇ ਮੁਕਾਬਲੇ ਵਿੱਚ ਹਿੱਸਾ ਲਿਆ ਸੀ ।

https://www.instagram.com/p/CBcTyCsgp7W/

ਏਕਤਾ ਨੇ ਇਸ ਪੋਸਟ ਨੂੰ ਸਾਂਝਾ ਕਰਦੇ ਸਮ੍ਰਿਤੀ ਦੀ ਤਾਰੀਫ ਕੀਤੀ ਹੈ ਤੇ ਕਿਹਾ ਹੈ ਕਿ ਉਹ ਕਾਫੀ ਮਿਹਨਤੀ ਹੈ । ਏਕਤਾ ਨੇ ਕਿਹਾ ਕਿ ਕਿ ਭਾਵੇਂ ਉਹ ਮਿਸ ਇੰਡੀਆ ਦਾ ਮੁਕਾਬਲਾ ਜਿੱਤ ਨਹੀਂ ਸਕੀ, ਪਰ ਉਸ ਨੇ ਹਾਰ ਨਹੀਂ ਮੰਨੀ ਤੇ ਟੀਵੀ ਜਗਤ ਵਿੱਚ ਉਸ ਨੇ ਖ਼ਾਸ ਪਹਿਚਾਣ ਬਣਾਈ ।

https://www.instagram.com/p/CBsqD1uAWIz/

ਏਕਤਾ ਨੇ ਦੱਸਿਆ ਕਿ ਸਮ੍ਰਿਤੀ ਜਿਹੜੀ ਕਿ ਸ਼ਰਮਾਕਲ ਕੁੜੀ ਸੀ ਉਹ ਹੁਣ ਇੱਕ ਰਾਜ ਨੇਤਾ ਹੈ ।ਇਸ ਪੋਸਟ ਵਿੱਚ ਏਕਤਾ ਨੇ ਹੋਰ ਵੀ ਬਹੁਤ ਕੁਝ ਕਿਹਾ ਹੈ । ਜਿਹੜਾ ਕਿ ਉਹਨਾਂ ਦੇ ਪ੍ਰਸ਼ੰਸਕਾ ਨੂੰ ਕਾਫੀ ਪਸੰਦ ਆ ਰਿਹਾ ਹੈ । ਲੋਕ ਇਸ ਵੀਡੀਓ ਨੂੰ ਲਗਾਤਾਰ ਸ਼ੇਅਰ ਤੇ ਲਾਈਕ ਕਰ ਰਹੇ ਹਨ ।

https://www.instagram.com/p/CB5Bqh2g66R/?utm_source=ig_embed


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network