ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ‘ਚ ਬਜ਼ੁਰਗ ਕਿਸਾਨ 26 ਜਨਵਰੀ ਤੋਂ ਲਾਪਤਾ, ਖਾਲਸਾ ਏਡ ਨੇ ਜਾਣਕਾਰੀ ਕੀਤੀ ਸਾਂਝੀ

written by Shaminder | February 13, 2021

ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਧਰਨਾ ਪਿਛਲੇ ਦੋ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਿਹਾ ਹੈ । ਇਸ ਧਰਨੇ ਪ੍ਰਦਰਸ਼ਨ ਦੌਰਾਨ ਦਿੱਲੀ ਪੁਲਿਸ ਨੇ ਕਈ ਕਿਸਾਨਾਂ ‘ਤੇ ਕਹਿਰ ਢਾਇਆ ਹੈ । ਇਸ ਦੇ ਨਾਲ ਹੀ ਧਰਨੇ ਵਾਲੀ ਜਗ੍ਹਾ ਤੋਂ ਕਈ ਕਿਸਾਨ ਲਾਪਤਾ ਹਨ । ਜਿਸ ਨੂੰ ਲੈ ਕੇ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਚਿੰਤਾ ‘ਚ ਹਨ । ਉਨ੍ਹਾਂ ਵਿੱਚੋਂ ਹੀ ਇੱਕ ਹਨ ਜੋਰਾਵਰ ਸਿੰਘ । jorawar singh ਜੋ ਕਿ 26 ਜਨਵਰੀ ਤੋਂ ਲਾਪਤਾ ਹਨ । ਇਸ ਦੀ ਜਾਣਕਾਰੀ ਖਾਲਸਾ ਏਡ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝੀ ਕੀਤੀ ਹੈ । ਖਾਲਸਾ ਏਡ ਨੇ ਇਸ ਕਿਸਾਨ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਕਿ ‘ਜੋਰਾਵਰ ਸਿੰਘ ਦਿੱਲੀ ਤੋਂ 26-1-2021 ਤੋਂ ਲਾਪਤਾ ਹੈ । ਉਹ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ‘ਚ ਭਾਗ ਲੈ ਰਿਹਾ ਸੀ । ਹੋਰ ਪੜ੍ਹੋ : ਬਜੁਰਗ ਕਿਸਾਨ ਦੀ ਤਸਵੀਰ ਸਾਂਝੀ ਕਰਕੇ ਰੁਪਿੰਦਰ ਹਾਂਡਾ ਨੇ ਮੋਦੀ ਸਰਕਾਰ ’ਤੇ ਚੁੱਕੇ ਕਈ ਸਵਾਲ
farmer ਉਸ ਨੂੰ ਦਿੱਲੀ ਪੁਲਿਸ ਵੱਲੋਂ ਅਤੇ ਉਸਦੇ ਅਣਪਛਾਤੇ ਲੋਕਾਂ ਵਲੋਂ ਫੜੇ ਜਾਣ ਦਾ ਡਰ ਹੈ । farmer protest ਉਸ ਦਾ ਪਰਿਵਾਰ ਉਸ ਦੀ ਸਿਹਤ ਅਤੇ ਸੁਰੱਖਿਆ ਨੂੰ ਲੈ ਕੇ ਬੇਹੱਦ ਚਿੰਤਾ ‘ਚ ਹੈ’। ਦੱਸ ਦਈਏ ਕਿ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾੳੇੁਣ ਦੀ ਮੰਗ ਨੂੰ ਲੈ ਕੇ ਪਿਛਲੇ ਸਾਲ 26 ਨਵੰਬਰ ਤੋਂ ਧਰਨੇ ‘ਤੇ ਬੈਠੇ ਹੋਏ ਹਨ । ਪਰ ਉਨ੍ਹਾਂ ਦੀਆਂ ਮੰਗਾਂ ‘ਤੇ ਕੋਈ ਵੀ ਵਿਚਾਰ ਸਰਕਾਰ ਵੱਲੋਂ ਨਹੀਂ ਕੀਤਾ ਗਿਆ।

 
View this post on Instagram
 

A post shared by Khalsa Aid (UK) (@khalsa_aid)

 

0 Comments
0

You may also like