ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ ਬਜ਼ੁਰਗ ਮਹਿਲਾ ਦੀ ਡਾਂਸ ਵੀਡੀਓ

written by Rupinder Kaler | May 13, 2021

ਦੇਸ਼ ਵਿੱਚ ਕੋਰੋਨਾ ਨਾਲ ਹਰ ਰੋਜ ਹਜ਼ਾਰਾਂ ਲੋਕ ਮਰ ਰਹੇ ਹਨ । ਲੱਖਾਂ ਮਰੀਜ਼ ਇਸ ਦੇ ਸ਼ਿਕਾਰ ਹੋ ਰਹੇ ਹਨ । ਅਜਿਹੇ ਹਲਾਤਾਂ ਵਿੱਚ ਹਰ ਕੋਈ ਤਣਾਅ ਵਿੱਚ ਹੈ । ਪਰ ਅਸੀਂ ਇਸ ਬਿਮਾਰੀ ਨੂੰ ਤਾਂ ਹੀ ਮਾਤ ਦੇ ਸਕਦੇ ਹਾਂ ਜੇ ਸਾਡਾ ਮਨ ਤੇ ਤਨ ਮਜ਼ਬੂਤ ਹੋਵੇ । ਅਜਿਹੇ ਹਾਲਾਤਾਂ ਵਿੱਚ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਹਾਡੀ ਸਾਰੀ ਟੈਂਨਸ਼ਨ ਦੂਰ ਹੋ ਜਾਵੇਗੀ ।

ਹੋਰ ਪੜ੍ਹੋ :

ਦਰਅਸਲ ਇਹ ਵੀਡੀਓ ਇੱਕ ਬਜ਼ੁਰਗ ਦਾ ਹੈ ਜਿਹੜੀ ਕਿ ਕੋਰੋਨਾ ਪਾਜਟਿਵ ਹੈ ਤੇ ਉਹ ਹਸਪਤਾਲ ਵਿੱਚ ਵਂੈਟੀਲੇਟਰ ਤੇ ਹੈ । ਪਰ ਇਸ ਸਭ ਦੇ ਬਾਵਜੂਦ ਉਸ ਦਾ ਮਨ ਮਜ਼ਬੂਤ ਹੈ ਤੇ ਉਹ ਅਜਿਹੇ ਹਲਾਤਾਂ ਵਿੱਚ ਵੀ ਗਰਬਾ ਕਰ ਰਹੀ ਹੈ ।

ਬਜ਼ੁਰਗ ਮਹਿਲਾ ਦੀ ਉਮਰ 95 ਸਾਲ ਦੱਸੀ ਜਾ ਰਹੀ ਹੈ । ਇਹ ਵੀਡੀਓ ਇੱਕ ਆਈਪੀਐੱਸ ਅਧਿਕਾਰੀ ਨੇ ਸ਼ੇਅਰ ਕੀਤੀ ਹੈ ਜਿਸ ਤੇ ਲੋਕਾਂ ਦਾ ਵੀ ਪ੍ਰਤੀਕਰਮ ਆ ਰਿਹਾ ਹੈ । ਲੋਕ ਲਗਤਾਰ ਕਮੈਂਟ ਕਰ ਰਹੇ ਹਨ ਤੇ ਵੀਡੀਓ ਨੂੰ ਸ਼ੇਅਰ ਕਰ ਰਹੇ ਹਨ ।

0 Comments
0

You may also like