
ਸੋਸ਼ਲ ਮੀਡੀਆ ‘ਤੇ ਏਨੀਂ ਦਿਨੀਂ ਇੱਕ ਵੀਡੀਓ ਖੂਬ ਵਾਇਲ ਹੋ ਰਹੀ ਹੈ । ਜਿਹੜੀ ਕਿ ਇਨਸਾਨ ਤੇ ਜਾਨਵਰਾਂ ਦੀ ਦੋਸਤੀ ਨੂੰ ਬਿਆਨ ਕਰਦੀ ਹੈ । ਇਸ ਵੀਡੀਓ ਵਿੱਚ ਇੱਕ ਹਾਥੀ ਆਪਣੇ ਮਾਲਕ ਨੂੰ ਮੌਤ ਤੋਂ ਬਾਅਦ ਅੱਥਰੂਆਂ ਨਾਲ ਅੰਤਮ ਵਿਦਾਇਗੀ ਦਿੱਤੀ। ਇੱਕ ਵੈੱਬਸਾਈਟ ਮੁਤਾਬਿਕ ਇਹ ਵੀਡੀਓ ਕੇਰਲਾ ਦੇ ਕੋਟਯਾਮ ਜ਼ਿਲ੍ਹੇ ਦਾ ਹੈ।

ਹੋਰ ਪੜ੍ਹੋ :
ਗੁਰਲੇਜ ਅਖਤਰ ਨੇ ਲਈ ਕੋਵਿਡ -19 ਦੀ ਪਹਿਲੀ ਖੁਰਾਕ, ਸ਼ੇਅਰ ਕੀਤੀ ਤਸਵੀਰ
ਇੱਥੇ ਪਲਟ ਬ੍ਰਹਮਾਦਾਥਨ ਨਾਮੀ ਹਾਥੀ ਨੇ ਆਪਣੇ ਮਾਲਕ ਓਮਨਾਚੇਤਨ ਦੀ ਮੌਤ ਤੋਂ ਬਾਅਦ ਉਸਨੂੰ ਆਖਰੀ ਵਿਦਾਈ ਦਿੱਤੀ। ਖਬਰਾਂ ਅਨੁਸਾਰ, ਓਮਨਾਚੇਤਨ ਆਪਣੇ ਹਾਥੀ ਦੇ ਪਿਆਰ ਲਈ ਆਸ ਪਾਸ ਦੇ ਇਲਾਕਿਆਂ ਵਿੱਚ ਜਾਣਿਆ ਜਾਂਦਾ ਸੀ। ਉਹ ਦਿਲੋਂ ਹਾਥੀ ਦੀ ਸੇਵਾ ਕਰਦਾ ਸੀ। ਉਹ ਪਿਛਲੇ ਸੱਠ ਸਾਲਾਂ ਤੋਂ ਪਲਟ ਬ੍ਰਹਮਾਦਾਥਨ ਨਾਂ ਦੇ ਇਸ ਹਾਥੀ ਦੀ ਸੇਵਾ ਕਰ ਰਿਹਾ ਸੀ।

ਲਕੱਤੁਰ ਪਿੰਡ ਦਾ ਵਸਨੀਕ ਓਮਨਾਚੇਤਨ 3 ਜੂਨ ਨੂੰ ਕੈਂਸਰ ਦੀ ਬਿਮਾਰੀ ਕਰਕੇ ਸਵਰਗ ਸਿਧਾਰ ਗਿਆ ਸੀ । ਉਹ 74 ਸਾਲਾਂ ਦਾ ਸੀ। ਰਿਪੋਰਟ ਹਾਥੀ ਬ੍ਰਹਮਾਦਾਥਨ ਅਤੇ ਓਮਾਨਚੇਤਨ ਪਿਛਲੇ ਕਈ ਸਾਲਾਂ ਤੋਂ ਕੇਰਲ ਦੇ ਮੰਦਰ ਦੇ ਧਾਰਮਿਕ ਸਮਾਰੋਹ ਵਿੱਚ ਹਿੱਸਾ ਲੈਂਦੇ ਸੀ। ਦੋਵਾਂ ਵਿਚ ਡੂੰਘੀ ਸਾਂਝ ਸੀ ਦੋਵੇਂ ਮਨੁੱਖਾਂ ਵਾਂਗ ਇਂਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਦੇ ਸੀ।