ਐਲੀ ਮੰਗਤ ਦਾ ਨਵਾਂ ਗੀਤ ਅਬਾਊਟ ਦੈਟ ਲਾਈਫ ਹੋ ਗਿਆ ਹੈ ਰਿਲੀਜ਼

Written by  Gourav Kochhar   |  January 17th 2018 08:49 AM  |  Updated: January 17th 2018 08:49 AM

ਐਲੀ ਮੰਗਤ ਦਾ ਨਵਾਂ ਗੀਤ ਅਬਾਊਟ ਦੈਟ ਲਾਈਫ ਹੋ ਗਿਆ ਹੈ ਰਿਲੀਜ਼

ਐਲੀ ਮੰਗਤ ਦਾ ਨਾਮ ਤੁਸੀਂ ਸਾਰੇ ਜਾਣਦੇ ਹੋਵੋਗੇ | ਬਾਹਰਲੇ ਮੁਲਕ 'ਚ ਰਹਿਣ ਵਾਲ਼ਾ ਇਹ ਦੇਸੀ ਸਿੰਗਰ ਸਿਤਾਰਾ ਬਣਿਆ ਹੈ ਆਪਣੇ ਟੈਲੇੰਟ ਤੇ ਲੋਕਾਂ ਦੇ ਪਿਆਰ ਦੇ ਆਧਾਰ ਤੇ | ਜਿਹੜੇ ਐਲੀ ਮੰਗਤ ਨੂੰ ਨਹੀਂ ਜਾਣਦੇ ਉਨ੍ਹਾਂ ਨੂੰ ਦੱਸ ਦਵਾਂ ਕਿ ਇਸ ਗਾਇਕ ਦਾ ਗੀਤ ਤੁਸੀਂ ਕਿੱਸੇ ਚੈਨਲ ਤੇ ਨਹੀਂ ਵੇਖਿਆ ਹੋਏਗਾ | ਇਸਦੇ ਗੀਤ ਸਿਰਫ ਤੇ ਸਿਰਫ ਯੂਟੀਊਬ ਤੇ ਹੀ ਦੇਖਣ ਨੂੰ ਮਿਲਦੇ ਨੇ ਪਰ ਗੀਤ ਦੀ ਗੁਣਵੱਤਾ ਪੂਰੀ ਅੱਤ ਹੁੰਦੀ ਹੈ |

ਬੋਲ ਤੋਂ ਲੈ ਕੇ ਮਿਊਜ਼ਿਕ ਤਕ, ਗਾਇਕੀ ਤੋਂ ਲੈ ਕੇ ਵੀਡੀਓ ਤੱਕ ਸੱਭ ਕੁਝ ਸਿਰਾ ਹੁੰਦਾ ਹੈ | ਐਲੀ ਮੰਗਤ Elly Mangat ਦੀ ਫੈਨ ਫੋਲੋਵਿੰਗ ਦਾ ਅੰਦਾਜ਼ਾ ਫੇਸਬੁੱਕ ਤੇ ਉਨ੍ਹਾਂ ਦੀ ਪਾਈ ਕੋਈ ਪੋਸਟ ਤੇ ਵੱਜੇ ਲਾਇਕ ਤੇ ਕਿੱਤੇ ਗਏ ਕਮੇੰਟ੍ਸ ਤੋਂ ਕਿੱਤੀ ਜਾ ਸਕਦੀ ਹੈ | ਇਸ ਕਰਕੇ ਐਲੀ ਮੰਗਤ ਇਕ ਹੋਰ ਗੀਤ ਲੈ ਕੇ ਆਏ ਨੇ ਜਿਸਦਾ ਨਾਮ ਹੈ “ਅਬਾਊਟ ਦੈਟ ਲਾਈਫ About That Life” | ਇਸ ਗੀਤ ਦੇ ਬੋਲ ਲਿਖੇ ਨੇ ਐਰੀ ਗਰੇਵਾਲ ਨੇ ਤੇ ਮਿਊਜ਼ਿਕ ਦਿੱਤਾ ਹੈ ਇਸ ਗੀਤ ਦਾ ਦੇਸੀ ਕਰਿਊ ਨੇ | ਗੀਤ ਦਾ ਵੀਡੀਓ ਬਣਾਇਆ ਹੈ ਬੜੇ ਹੀ ਕਮਾਲ ਦੇ ਵੀਡੀਓ ਵਾਲੇ ਬਾਈ ਜਸ਼ਨ ਨੇ | ਇਸ ਕਰਕੇ ਤੁਸੀਂ ਵੀ ਦੇਖੋ ਇਹ ਗੀਤ ਤੇ ਦੱਸੋ ਕਿ ਤੁਹਾਨੂੰ ਸਾਰੀਆਂ ਨੂੰ ਕਿੱਦਾਂ ਦਾ ਲਗਾ ਇਹ ਗੀਤ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network