ਪੰਜਾਬੀ ਕਲਾਕਾਰ ਜੋ ਕਿ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਮੋਢੇ ਦੋ ਨਾਲ ਮੋਢਾ ਲਾ ਕੇ ਨਾਲ ਖੜੇ ਹੋਏ ਨੇ । ਪੰਜਾਬੀ ਗਾਇਕ ਦਿੱਲੀ ਮੋਰਚੇ ‘ਤੇ ਪਹੁੰਚੇ ਹੋਏ ਨੇ ।
ਗਾਇਕ ਐਲੀ ਮਾਂਗਟ ਨੇ ਉਸਤਾਦ ਬੱਬੂ ਮਾਨ ਦੀ ਇੱਕ ਤਸਵੀਰ ਦਿੱਲੀ ਕਿਸਾਨ ਅੰਦੋਲਨ ਤੋਂ ਸ਼ੇਅਰ ਕੀਤੀ ਹੈ । ਉਨ੍ਹਾਂ ਨੇ ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਲਿਖਿਆ ਹੈ । ਦਰਸ਼ਕਾਂ ਨੂੰ ਇਹ ਤਸਵੀਰ ਖੂਬ ਪਸੰਦ ਆ ਰਹੀ ਹੈ । ਸੋਸ਼ਲ ਮੀਡੀਆ ਉੱਤੇ ਸ਼ੇਅਰ ਵੀ ਹੋ ਰਹੀ ਹੈ।
ਦੱਸ ਦਈਏ ਲਗਪਗ ਪਿਛਲੇ ਦੋ ਮਹੀਨਿਆਂ ਤੋਂ ਦੇਸ਼ ਦਾ ਅੰਨਦਾਤਾ ਦਿੱਲੀ ਦੀ ਸਰਹੱਦਾਂ ਉੱਤੇ ਖੱਜਲ ਖੁਆਰ ਹੋ ਰਿਹਾ ਹੈ। ਏਨੀਂ ਠੰਡ ਦੇ ਚੱਲਦੇ ਕਈ ਬਜ਼ੁਰਗ ਤੇ ਜਵਾਨ ਆਪਣੀ ਜਾਨਾਂ ਗੁਆ ਚੁੱਕੇ ਨੇ । ਪਰ ਕੇਂਦਰ ਸਰਕਾਰ ਦਾ ਨਾ-ਪੱਖੀ ਰਵੱਈਆ ਦੇਖਣ ਨੂੰ ਮਿਲ ਰਿਹਾ ਹੈ।
View this post on Instagram