ਗਾਇਕ ਵੱਡਾ ਗਰੇਵਾਲ ਦੀ ਸਿਹਤ ਵਿੱਚ ਆਇਆ ਸੁਧਾਰ, ਸਿਹਤ ਵਿਗੜਨ ਕਰਕੇ ਹਸਪਤਾਲ ’ਚ ਕਰਵਾਇਆ ਸੀ ਦਾਖਿਲ

Written by  Rupinder Kaler   |  April 15th 2020 10:18 AM  |  Updated: April 15th 2020 10:18 AM

ਗਾਇਕ ਵੱਡਾ ਗਰੇਵਾਲ ਦੀ ਸਿਹਤ ਵਿੱਚ ਆਇਆ ਸੁਧਾਰ, ਸਿਹਤ ਵਿਗੜਨ ਕਰਕੇ ਹਸਪਤਾਲ ’ਚ ਕਰਵਾਇਆ ਸੀ ਦਾਖਿਲ

ਗਾਇਕ ਤੇ ਅਦਾਕਾਰ ਵੱਡਾ ਗਰੇਵਾਲ ਦੀ ਸਿਹਤ ਵਿੱਚ ਸੁਧਾਰ ਹੋ ਗਿਆ ਹੈ, ਜਿਸ ਦੀ ਜਾਣਕਾਰੀ ਖੁਦ ਵੱਡਾ ਗਰੇਵਾਲ ਤੇ ਐਲੀ ਮਾਂਗਟ ਨੇ ਆਪਣੇ ਇੰਸਟਾਗਰਾਮ ਤੇ ਸਾਂਝੀ ਕੀਤੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਬੀਤੇ ਦਿਨ ਸੋਸ਼ਲ ਮੀਡੀਆ ‘ਤੇ ਪੰਜਾਬੀ ਸਿੰਗਰ ਤੇ ਐਕਟਰ ਵੱਡਾ ਗਰੇਵਾਲ ਦੀ ਹਸਪਤਾਲ ‘ਚ ਦਾਖਲ ਦੀ ਤਸਵੀਰ ਕਾਫੀ ਵਾਇਰਲ ਹੋਈ ਸੀ ।

https://www.instagram.com/p/B-9H1oZAe8W/?utm_source=ig_embed

ਪਹਿਲਾਂ ਤਾਂ ਖ਼ਬਰਾਂ ਸੀ ਕਿ ਇਹ ਤਸਵੀਰ ਫੇਕ ਹੈ ਪਰ ਸਿੰਗਰ ਐਲੀ ਮਾਂਗਟ ਨੇ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਸ਼ੇਅਰ ਕਰ ਇਸ ਖ਼ਬਰ ਦੀ ਪੁਸ਼ਟੀ ਕੀਤੀ ਸੀ ।ਦੱਸ ਦਈਏ ਕਿ ਵੱਡਾ ਗਰੇਵਾਲ ਦੀ ਸਿਹਤ ਵਿਗੜਨ ਕਰਕੇ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਇਸ ਦੇ ਨਾਲ ਹੀ ਉਸ ਦੇ ਡਰੱਗ ਦੀ ਓਰਵਰਡੋਜ਼ ਦੀ ਅਫਵਾਹ ਵੀ ਫੈਲ ਗਈ ਜਿਸ ਨੂੰ ਐਲੀ ਮਾਂਗਟ ਨੇ ਖਾਰਜ ਕੀਤਾ ਸੀ ।

https://www.instagram.com/p/B-hadVagERS/

ਤੁਹਾਨੂੰ ਦੱਸ ਦਿੰਦੇ ਹਾਂ ਕਿ ਵੱਡਾ ਗਰੇਵਾਲ ਹਾਲ ਹੀ ‘ਚ ਸ਼ੈਰੀ ਮਾਨ ਦੇ ਨਵੇਂ ਗੀਤ ‘ਬਰਥਡੇਅ ਗਿਫਟ’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ। ਉਹ ਬਤੌਰ ਗਾਇਕ ਛੱਲਾ, ਮੁਲਾਕਾਤ, ਨਾਗਣੀ ਵਰਗੇ ਕਈ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕਾ ਹੈ। ਇਸ ਤੋਂ ਇਲਾਵਾ ਉਹ ਕਈ ਪੰਜਾਬੀ ਫ਼ਿਲਮਾਂ ‘ਚ ਆਪਣੇ ਚੁਲਬੁਲੇ ਅੰਦਾਜ਼ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕਿਆ ਹੈ। ਰਾਣਾ ਰਣਬੀਰ ਦੇ ਡਾਇਰੈਕਸ਼ਨ ‘ਚ ਬਣੀ ਫ਼ਿਲਮ ‘ਪੋਸਤੀ’ ‘ਚ ਵੀ ਵੱਡਾ ਗਰੇਵਾਲ ਨੇ ਅਹਿਮ ਕਿਰਦਾਰ ਨਿਭਾਇਆ ਹੈ।

https://www.instagram.com/p/B-eOp84gRHu/

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network