Advertisment

ਕੀ ਐਲੀ ਮਾਂਗਟ ਹੁਣ ਬੱਬੂ ਮਾਨ ਦਾ ਲਿਖਿਆ ਗੀਤ ਗਾਉਣਗੇ,ਵੀਡੀਓ ਵਾਇਰਲ !

author-image
By Shaminder
New Update
ਕੀ ਐਲੀ ਮਾਂਗਟ ਹੁਣ ਬੱਬੂ ਮਾਨ ਦਾ ਲਿਖਿਆ ਗੀਤ ਗਾਉਣਗੇ,ਵੀਡੀਓ ਵਾਇਰਲ !
Advertisment
ਗਾਇਕ ਐਲੀ ਮਾਂਗਟ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਐਲੀ ਮਾਂਗਟ ਇਹ ਕਹਿੰਦੇ ਹੋਏ ਸੁਣਾਈ ਦੇ ਰਹੇ ਨੇ ਕਿ ਬੱਬੂ ਮਾਨ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਉਸ ਲਈ ਗਾਣਾ ਲਿਖਣਗੇ । ਐਲੀ ਮਾਂਗਟ ਨੇ ਕਿਹਾ ਕਿ ਜਦੋਂ ਵੀ ਉਹ ਗਾਣਾ ਦੇਣਗੇ ਭਾਵੇਂ ਉਹ ਅੱਜ ਦਿਨ,ਕੱਲ੍ਹ ਨੂੰ ਦੇਣ ਜਾਂ ਫਿਰ ਮਹੀਨੇ ਨੂੰ,ਉਹ ਗਾਣਾ ਮਾਨ ਸਾਹਿਬ ਵਾਲਾ ਕਰਨਗੇ ।
Advertisment
https://www.instagram.com/p/B21t-mpgpXW/ ਐਲੀ ਮਾਂਗਟ ਨੇ ਕਿਹਾ ਕਿ ਉਹ ਅਰਜ਼ ਕਰਨਗੇ ,ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਇਸ ਗਾਣੇ 'ਚ   ਮਾਨ ਸਾਹਿਬ ਖੁਦ ਵੀ ਉਨ੍ਹਾਂ ਨਾਲ ਨਜ਼ਰ ਆਉਣ  ।
ਦੱਸ ਦਈਏ ਕਿ ਐਲੀ ਮਾਂਗਟ ਰੰਧਾਵਾ ਭਰਾਵਾਂ ਨਾਲ ਗੀਤਾਂ 'ਚ ਲੱਚਰਤਾ ਦੇ ਮੁੱਦੇ ਨੂੰ ਲੈ ਕੇ ਵਿਵਾਦਾਂ 'ਚ ਰਹੇ ਹਨ ਅਤੇ ਪੁਲਿਸ ਵੱਲੋਂ ਦੋਵਾਂ ਧਿਰਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ । ਐਲੀ ਮਾਂਗਟ 'ਤੇ ਰੰਧਾਵਾ ਭਰਾਵਾਂ ਨੇ ਲੱਚਰ ਗਾਇਕੀ ਨੂੰ ਤਰਜੀਹ ਦੇਣ ਦਾ ਇਲਜ਼ਾਮ ਲਗਾਇਆ ਗਿਆ ਸੀ। ਜਿਸ ਤੋਂ ਬਾਅਦ ਇਸ ਮਾਮਲੇ ਨੇ ਤੂਲ ਫੜਿਆ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment