ਅੱਜ ਸ਼ਾਮ ਆਨੰਦ ਮਾਣੋ ਪੀਟੀਸੀ ਪੰਜਾਬੀ ਦੇ ਸੂਫ਼ੀ ਕੰਸਰਟ ਦਾ, ਕਈ ਗਾਇਕ ਬੰਨਣਗੇ ਰੰਗ

written by Rupinder Kaler | August 07, 2021

ਪੀਟੀਸੀ ਪੰਜਾਬੀ ਅੱਜ ਯਾਨੀ 7 ਅਗਸਤ ਨੂੰ ਤੁਹਾਡੀ ਸ਼ਾਮ ਨੂੰ ਖ਼ਾਸ ਬਨਾਉਣ ਜਾ ਰਿਹਾ ਹੈ ਕਿਉਂਕਿ ਅੱਜ ਸ਼ਾਮ ਸ਼ੂਫੀ ਮਹਿਫ਼ਿਲ ਸੱਜਣ ਜਾ ਰਹੀ ਹੈ । ਪੀਟੀਸੀ ਪੰਜਾਬੀ ਦੇ ਇਸ ਸੂਫ਼ੀ ਕੰਸਰਟ ‘ਚ ਨੂਰਾਂ ਸਿਸਟਰਜ਼ ਆਪਣੀ ਸੂਫ਼ੀਆਨਾ ਗਾਇਕੀ ਦੇ ਨਾਲ ਸਮਾਂ ਬੰਨਣਗੇ ।ਇਸ ਤੋਂ ਇਲਾਵਾ ਕਰਮ ਰਾਜਪੂਤ, ਮਾਣਕ ਅਲੀ, ਰਜ਼ਾ ਹੀਰ ਅਤੇ ਅਨੂੰ ਅਮਾਨਤ ਵੀ ਇਸ ਸ਼ੋਅ ‘ਚ ਆਪਣੀ ਸੂਫ਼ੀ ਗਾਇਕੀ ਦੇ ਨਾਲ ਰੌਣਕਾਂ ਲਗਾਉਣਗੇ ।

 

ਹੋਰ ਪੜ੍ਹੋ :

ਆਪਣੀ ਸਾਲੀ ਸ਼ਮਿਤਾ ਸ਼ੈੱਟੀ ਦਾ ਪੂਰਾ ਖਰਚਾ ਉਠਾਉਂਦਾ ਹੈ ਰਾਜ ਕੁੰਦਰਾ …!

ਇਸ ਸ਼ੋਅ ਦਾ ਲਾਈਵ ਤੁਸੀਂ 7 ਅਗਸਤ, ਦਿਨ ਸ਼ਨਿੱਚਰਵਾਰ, ਰਾਤ ਅੱਠ ਵਜੇ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ ‘ਤੇ ਵੇਖ ਸਕਦੇ ਹੋ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਟੀਸੀ ਪੰਜਾਬੀ ਜੋ ਕਿ ਪੰਜਾਬੀ ਮਿਊਜ਼ਿਕ ਜਗਤ ਨੂੰ ਹਰ ਹੱਲਾਸ਼ੇਰੀ ਦੇਣ ਲਈ ਹਮੇਸ਼ਾ ਉਪਰਾਲੇ ਕਰਦਾ ਆ ਰਿਹਾ ਹੈ । ਜਿੱਥੇ ਨਵੇਂ ਗਾਇਕਾਂ ਨੂੰ ਪਲੈਟਫਾਰਮ ਉਪਲੱਬਧ ਕਰਵਾਉਣ ਲਈ ਨਵੇਂ ਤੋਂ ਨਵੇਂ ਰਿਆਲਟੀ ਸ਼ੋਅ ਕਰਵਾਉਂਦਾ ਹੈ ।

ਉੱਥੇ ਇਸ ਤਰ੍ਹਾਂ ਦੀਆਂ ਮਹਿਫਿਲਾਂ ਲਗਾਕੇ ਪੰਜਾਬੀ ਮਿਊਜਿਜ਼ਕ ਨੂੰ ਘਰ ਘਰ ਪਹੁੰਚਾ ਰਿਹਾ ਹੈ ਇਸ ਖ਼ਾਸ ਦਿਨ ਦਾ ਅਨੰਦ ਲੈਣ ਲਈ ਦਰਸ਼ਕ ਆਪਣੀ ਟਿਕਟਾਂ ਬੁੱਕ ਕਰ ਸਕਦੇ ਨੇ। ਇਸ ਲਿੰਕ https://fb.me/e/1npIuxhiY ‘ਤੇ ਜਾ ਕੇ ਤੁਸੀਂ ਆਪਣੀ ਟਿਕਟਾਂ ਬੁੱਕ ਕਰਵਾ ਸਕਦੇ ਹੋ।। ਇਸ ਦੇ ਨਾਲ ਹੀ ਸਪੈਸ਼ਲ ਡਿਸਕਾਊਂਟ ਵੀ ਪਾ ਸਕਦੇ ਹੋ । ਟਿਕਟਾਂ ਲੈ ਕੇ ਤੁਸੀਂ ਸੂਫ਼ੀ ਸੰਗੀਤ ਦੇ ਨਾਲ ਸੱਜੀ ਇਸ ਸ਼ਾਮ ਦਾ ਅਨੰਦ ਮਾਣੋ। ਨਾਮੀ ਗਾਇਕ ਆਪਣੇ ਸੁਪਰ ਹਿੱਟ ਗੀਤਾਂ ਦੇ ਨਾਲ ਇਸ ਸ਼ਾਮ ਨੂੰ ਚਾਰ ਚੰਨ ਲਗਵਾਉਣਗੇ।

0 Comments
0

You may also like