ਪੀਟੀਸੀ ਪੰਜਾਬੀ ‘ਤੇ ਅਨੰਦ ਮਾਣੋ ਕਾਮੇਡੀ ਸੀਰੀਜ਼ ‘ਜੀ ਜਨਾਬ’ ਦੇ ਨਵੇਂ ਐਪੀਸੋਡ ਦਾ

written by Shaminder | May 04, 2021 06:28pm

ਪੀਟੀਸੀ ਪੰਜਾਬੀ ਤੇ ਕਾਮੇਡੀ ਸੀਰੀਜ਼ ‘ਜੀ ਜਨਾਬ’ ਦਾ ਪ੍ਰਸਾਰਣ ਕੀਤਾ ਜਾ ਰਿਹਾ ਹੈ । ਇਸ ਕਾਮੇਡੀ ਸੀਰੀਜ਼ ਦੇ ਅੱਜ ਦੇ ਐਪੀਸੋਡ ‘ਚ ਵੇਖਣ ਨੂੰ ਮਿਲੇਗਾ ਕਿ ਐੱਸ ਐੱਚ ਓ ਸ਼ਿਮਲੇ ਚਲਾ ਜਾਂਦਾ ਹੈ ਅਤੇ ਉਸ ਦੇ ਜਾਣ ਤੋਂ ਬਾਅਦ ਐੱਮ ਐੱਲ ਏ ਥਾਣੇ ਪਹੁੰਚ ਜਾਂਦਾ ਹੈ । ਪਰ ਪ੍ਰੇਸ਼ਾਨੀ ਉਦੋਂ ਖੜੀ ਹੋ ਜਾਂਦੀ ਹੈ ਜਦੋਂ ਐੱਮ ਐੱਲ ਏ ਦੀ ਭੈਣ ਨੂੰ ਕੋਈ ਅਗਵਾ ਕਰ ਲੈਂਦਾ ਹੈ ।

Ji Janaab

ਹੋਰ ਪੜ੍ਹੋ : ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ਸਸਪੈਂਡ ਹੋਣ ’ਤੇ ਪੰਜਾਬੀ ਸਿਤਾਰਿਆਂ ਨੇ ਜਤਾਈ ਖੁਸ਼ੀ 

ji janaab

ਜਿਸ ਤੋਂ ਬਾਅਦ ਥਾਣੇ ਵਾਲਿਆਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ । ਕੀ ਐੱਸ ਐੱਚ ਓ ਦੀ ਗੈਰ ਮੌਜੂਦਗੀ ‘ਚ ਥਾਣੇ ‘ਚ ਮੌਜੂਦ ਸਟਾਫ ਮੈਂਬਰਸ ਐੱਮ ਐੱਲ ਦੀ ਭੈਣ ਨੂੰ ਲੱਭਣ ‘ਚ ਕਾਮਯਾਬ ਹੁੰਦੇ ਹਨ । ਇਹ ਜਾਨਣ ਲਈ ਵੇਖੋ ‘ਜੀ ਜਨਾਬ’ ਕਾਮੇਡੀ ਸੀਰੀਜ਼ ਦਾ ਅਗਲਾ ਐਪੀਸੋਡ ਅੱਜ ਰਾਤ 8:30 ਵਜੇ ਸਿਰਫ਼ ਪੀਟੀਸੀ ਪੰਜਾਬੀ ‘ਤੇ ।

ji janaab

ਪੀਟੀਸੀ ਪੰਜਾਬੀ ‘ਤੇ ਦਰਸ਼ਕਾਂ ਦੇ ਮਨੋਰੰਜਨ ਲਈ ਕਈ ਕਾਮੇਡੀ ਸ਼ੋਅ ਚਲਾਏ ਜਾ ਰਹੇ ਹਨ ਅਤੇ ਇਨ੍ਹਾਂ ਨੁੰ ਦਰਸ਼ਕਾਂ ਦਾ ਵੀ ਖੂਬ ਪਿਆਰ ਮਿਲ ਰਿਹਾ ਹੈ । ਇਨ੍ਹਾਂ ਸ਼ੋਅਜ਼ ਦਾ ਅਨੰਦ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਮਾਣ ਸਕਦੇ ਹੋ ।

 

View this post on Instagram

 

A post shared by PTC Punjabi (@ptc.network)

You may also like