ਜੈਕੀ ਸ਼ਰਾਫ ਨੇ ਖੋਲੇ ਰਾਜ, ਚਾਰ ਕੁੜੀਆਂ ਲਈ ਰਹੀ ਖਾਸ ਜਗ੍ਹਾ

written by Rupinder Kaler | October 25, 2018

ਫਿਲਮ ਸਟਾਰ ਜੈਕੀ ਸ਼ਰਾਫ ਨੇ ਮੁਬੰਈ ਵਿੱਚ ਹੋਏ ਇੱਕ ਪ੍ਰੋਗਰਾਮ ਦੌਰਾਨ ਆਪਣੀ ਲਵ ਸਟੋਰੀ ਦਾ ਖੁਲਾਸਾ ਕੀਤਾ ਹੈ । ਜੈਕੀ ਨੇ ਇਸ ਦੌਰਾਨ ਉਹਨਾਂ ਦੇ ਜੀਵਨ ਵਿੱਚ ਆਈਆਂ ਚਾਰ ਔਰਤਾਂ ਦੇ ਸਬੰਧ ਵਿੱਚ ਖੁਲਾਸਾ ਕੀਤਾ ਹੈ ।ਇਸ ਦੇ ਨਾਲ ਹੀ ਜੈਕੀ ਨੇ ਮੀ ਟੂ ਮੁਹਿੰਮ ਨੂੰ ਲੈ ਕੇ ਵੀ ਆਪਣਾ ਪੱਖ ਰੱਖਿਆ ਹੈ ।  ਜੈਕੀ ਨੇ ਦੱਸਿਆ ਹੈ ਕਿ ਉਹਨਾਂ ਦੇ ਜੀਵਨ ਵਿੱਚ ਕੁੱਲ ਚਾਰ ਕੁੜੀਆਂ ਆਈਆਂ ਸਨ । ਪਹਿਲੀ ਕੁੜੀ ਉਹਨਾਂ ਦੇ ਜੀਵਨ ਵਿੱਚ ਉਦੋਂ ਆਈ ਜਦੋਂ ਉਹ ਬਹੁਤ ਗਰੀਬ ਸਨ । ਉਹਨਾਂ ਨੇ ਦੱਸਿਆ ਕਿ ਉਹ ਝੁੱਗੀ ਝੋਪੜੀਆਂ ਵਿੱਚ ਰਹਿੰਦੇ ਰਹੇ ਹਨ ਤੇ ਉਹਨਾਂ ਨੇ ਬਚਪਨ ਤੋਂ ਜਵਾਨੀ ਵਿੱਚ ਇਥੇ ਹੀ ਆਪਣਾ ਪੈਰ ਰੱਖਿਆ ਸੀ ।ਇਥੇ ਹੀ ਉਹਨਾਂ ਨੂੰ ਪਹਿਲਾਂ ਪਿਆਰ ਮਿਲਿਆ ਪਰ ਘਰ ਦੀ ਗਰੀਬੀ ਕਰਕੇ ਉਹ ਇੱਕ ਦੂਜੇ ਤੋਂ ਦੂਰ ਹੋ ਗਏ। ਜਦੋਂ ਜੈਕੀ ਨੂੰ ਦੂਜੀ ਵਾਰ ਪਿਆਰ ਹੋਇਆ ਉਦੋਂ ਉਹ ਕਾਲਜ ਵਿੱਚ ਸਨ ਅਤੇ ਉਹਨਾਂ ਦੀ ਗਰੀਬੀ ਨੂੰ ਦੇਖਕੇ ਕੁੜੀ ਨੇ ਕਿਹਾ ਸੀ ਕਿ ਉਹ ਟੈਨਸ਼ਨ ਨਾ ਲੈਣ ।ਕੁੜੀ ਨੇ ਜੈਕੀ ਨੂੰ ਕਿਹਾ ਸੀ ਕਿ ਉਹ ਜੈਕੀ ਦੀਆਂ ਜਰੂਰਤਾਂ ਪੁਰੀਆਂ ਕਰੇਗੀ ।ਪਰ ਜੈਕੀ ਦਾ ਇਹ ਪਿਆਰ ਵੀ ਸਮੇਂ ਦੇ ਨਾਲ ਵਿਛੋੜਾ ਦੇ ਗਿਆ । ਹੋਰ ਵੇਖੋ : ਸੁਰਜੀਤ ਭੁੱਲਰ –ਗੁਰਲੇਜ਼ ਅਖਤਰ ‘ਤੇ ਵਰ੍ਹਿਆ ਖੁਸ਼ੀਆਂ ਦਾ ਮੀਂਹ

jackie shroff jackie shroff
ਇਸ ਤੋਂ ਬਾਅਦ ਜੈਕੀ ਨੂੰ ਤੀਸਰੀ ਕੁੜੀ ਨਾਲ ਪਿਆਰ ਹੋਇਆ ਜਿਸ ਨੇ ਉਹਨਾਂ ਨੂੰ ਕਿਹਾ ਸੀ ਕਿ ਉਹ ਜੈਕੀ ਨੂੰ ਆਪਣੇ ਨਾਲ ਅਮਰੀਕਾ ਲੈ ਕੇ ਜਾਵੇਗੀ ।ਪਰ ਜੈਕੀ ਨੇ ਕਿਹਾ ਸੀ ਕਿ ਉਹ ਆਪਣੇ ਬੁੱਢੇ ਮਾਂ ਬਾਪ ਨੂੰ ਛੱਡ ਕੇ ਕਿਤੇ ਵੀ ਨਹੀਂ ਜਾਣਗੇ, ਜਿਸ ਕਰਕੇ ਉਹਨਾਂ ਦਾ ਇਹ ਪਿਆਰ ਵੀ ਅਧੂਰਾ ਰਹਿ ਗਿਆ । ਇਸ ਸਭ ਦੇ ਚਲਦੇ ਉਹਨਾਂ ਨੂੰ ਚੌਥੀ ਕੁੜੀ ਆਇਸ਼ਾ ਮਿਲੀ ਅਤੇ ਜੈਕੀ ਨੇ ਉਹਨਾਂ ਨੂੰ ਪਹਿਲੀ ਵਾਰ ਬੱਸ ਵਿੱਚ ਦੇਖਿਆ ਸੀ ।ਜੈਕੀ ਦਾ ਇਹ ਪਿਆਰ ਅੱਜ ਤੱਕ ਬਰਕਰਾਰ ਹੈ । ਹੋਰ ਵੇਖੋ : ਯਾਦਾਂ ਦੇ ਝਰੋਖੇ ‘ਚ ਜਸਪਾਲ ਭੱਟੀ ,ਵੇਖੋ ਉਨ੍ਹਾਂ ਦੀ ਬਰਸੀ ਮੌਕੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਉਨ੍ਹਾਂ ਦੀਆਂ ਫਿਲਮਾਂ
jackie shroff ayesha shroff jackie shroff ayesha shroff
ਇਸ ਮੌਕੇ ਜਦੋਂ ਜੈਕੀ ਨੂੰ ਇਹ ਪੁੱਛਿਆ ਗਿਆ ਕਿ ਉਹਨਾਂ ਦੇ ਜੀਵਨ ਵਿੱਚ ਹੁਣ ਤੱਕ ਕਿਨ੍ਹੀਆਂ ਕੁੜੀਆਂ ਆਈਆਂ ਹਨ ਤਾਂ ਉਹ ਇਸ ਪ੍ਰਸ਼ਨ ਨੂੰ ਬਕਵਾਸ ਦੱਸ ਕੇ ਟਾਲ ਗਏ । ਇਥੇ ਦੱਸ ਦਈਏ ਕਿ ਜੈਕੀ ਸ਼ਰਾਫ ਛੇਤੀ ਹੀ ਸ਼ਾਰਟ ਫਿਲਮ 'ਦ ਪਲੇਅ ਬਵਾਏ ਮਿਸਟਰ ਸਾਹਨੀ ਵਿੱਚ ਨਜ਼ਰ ਆਉਣਗੇ । ਇਸ ਫਿਲਮ ਵਿੱਚ ਉਹਨਾਂ ਤੋਂ ਇਲਾਵਾ ਨੀਤੂ ਚੰਦਰਾ, ਦਿਵਯਾ ਦੱਤਾ, ਮੰਜਿਰੀ, ਅਰਜਨ ਬਾਜਵਾ ਅਹਿਮ ਭੂਮਿਕਾ ਨਿਭਾਅ ਰਹੇ ਹਨ ।

0 Comments
0

You may also like