ਵਿਆਹ ਤੋਂ ਪਹਿਲਾ ਪਤੀ ਨਾਲ ਰੋਮਾਂਸ ਕਰਦੀ ਦਿਖਾਈ ਦਿੱਤੀ ਅੰਬਾਨੀ ਦੀ ਧੀ ਈਸ਼ਾ ਅੰਭਾਨੀ, ਦੇਖੋ ਵੀਡਿਓ
ਦੁਨੀਆ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਦੇ ਵਿਆਹ ਦਾ ਜਸ਼ਨ ਜ਼ੋਰਾ ਸੋਰਾ ਨਾਲ ਚੱਲ ਰਿਹਾ ਹੈ । ਈਸ਼ਾ ਅੱਜ ਆਨੰਦ ਪੀਰਾਪਲ ਦੇ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਜਾਵੇਗੀ ।ਬੀਤੇ ਦਿਨ ਰਾਜਸਥਾਨ ਵਿੱਚ ਸੰਗੀਤ ਸੈਰੇਮਨੀ ਹੋਈ ਹੈ । ਇਸ ਮੌਕੇ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਪਹੁੰਚੇ ਸਨ । ਇਸ ਖਾਸ ਪਲਾਂ ਦੀਆਂ ਕੁਝ ਵੀਡਿਓ ਵੀ ਸਾਹਮਣੇ ਆਈਆਂ ਹਨ । ਇਹਨਾਂ ਤਸਵੀਰਾਂ ਵਿੱਚ ਈਸ਼ਾ ਆਪਣੇ ਪਤੀ ਨਾਲ ਰੋਮਾਂਟਿਕ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ । ਇਹਨਾਂ ਤਸਵੀਰਾਂ ਵਿੱਚ ਉਹ ਬੇਹਦ ਰੋਮਾਂਟਿਕ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ । ਇਹ ਪਹਿਲਾਂ ਮੌਕਾ ਹੈ ਜਦੋਂ ਈਸ਼ਾ ਅਤੇ ਆਨੰਦ ਇਸ ਅੰਦਾਜ਼ ਵਿੱਚ ਦਿਖਾਈ ਦਿੱਤੇ ਹਨ । ਇਸ ਪੂਰੀ ਵੀਡਿਓ ਵਿੱਚ ਦੋਵੇ ਇੱਕ ਦੂਜੇ ਵਿੱਚ ਗਵਾਚੇ ਨਜ਼ਰ ਆਏ ਹਨ।ਇੱਥੇ ਹੀ ਬਸ ਨਹੀਂ ਦੋਵੇਂ ਇੱਕ ਦੂਜੇ ਦੀਆਂ ਬਾਹਾਂ ਵਿੱਚ ਬਾਹਾਂ ਪਾਏ ਵੀ ਨਜ਼ਰ ਆਏ, ਆਨੰਦ ਨੇ ਈਸਾ ਨੂੰ ਕਿੱਸ ਵੀ ਕੀਤਾ । ਇਸ ਦੇ ਨਾਲ ਹੀ ਆਨੰਦ ਨੇ ਈਸ਼ਾ ਨੂੰ ਗੋਦ ਵਿੱਚ ਉੱਠਾ ਕੇ ਵੀ ਜ਼ਬਰਦਸਤ ਪ੍ਰਫਾਰਮਸ ਦਿੱਤੀ । ਸੋਸ਼ਲ ਮੀਡਿਆ ਤੇ ਉਹਨਾਂ ਦੀ ਇਸ ਵੀਡਿਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ।
https://www.instagram.com/p/BrME8bTl0FR/?utm_source=ig_embed
ਈਸ਼ਾ ਦੇ ਨਾਲ ਨਾਲ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਨੇ ਵੀ ਮਹੌਲ ਨੂੰ ਬਦਲ ਕੇ ਖੂਬ ਰੰਗ ਜਮਾਇਆ । ਸ਼ਾਹਰੁਖ ਖਾਨ ਨੇ ਗੋਰੀ ਨਾਲ ਡਾਂਸ ਕਰਦੇ ਹੋਏ ਗੋਰੀ ਨੂੰ ਕਿੱਸ ਕੀਤਾ । ਇਸ ਤੋਂ ਬਾਅਦ ਇਸ ਜੋੜੀ ਨੇ ਦਿੱਲੀ ਵਾਲੀ ਗਰਲਫ੍ਰੈਂਡ ਤੇ ਖੂਬ ਡਾਂਸ ਕੀਤਾ ।
https://www.instagram.com/p/BrMbDq8gwc4/?utm_source=ig_embed