Advertisment

ਪੰਜਾਬੀ ਅਦਾਕਾਰ ਯੋਗਰਾਜ ਸਿੰਘ ਦੀ ਹੈ ਇਹ ਸਭ ਤੋਂ ਵੱਡੀ ਇੱਛਾ, ਜਨਮ ਦਿਨ 'ਤੇ ਜਾਣੋਂ ਪੂਰੀ ਕਹਾਣੀ  

author-image
By Rupinder Kaler
New Update
ਪੰਜਾਬੀ ਅਦਾਕਾਰ ਯੋਗਰਾਜ ਸਿੰਘ ਦੀ ਹੈ ਇਹ ਸਭ ਤੋਂ ਵੱਡੀ ਇੱਛਾ, ਜਨਮ ਦਿਨ 'ਤੇ ਜਾਣੋਂ ਪੂਰੀ ਕਹਾਣੀ  
Advertisment
ਪਾਲੀਵੁੱਡ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਯੋਗਰਾਜ ਸਿੰਘ ਆਪਣਾ 60 ਵਾਂ ਜਨਮ ਦਿਨ ਮਨਾ ਰਹੇ ਹਨ । ਉਹਨਾਂ ਦਾ ਜਨਮ 25 ਮਾਰਚ 1958 ਨੂੰ ਲੁਧਿਆਣਾ ਵਿੱਚ ਹੋਇਆ ਸੀ । ਯੋਗਰਾਜ ਚੰਗੇ ਅਦਾਕਾਰ ਦੇ ਨਾਲ ਨਾਲ ਕ੍ਰਿਕੇਟਰ ਵੀ ਰਹੇ ਹਨ । ਕ੍ਰਿਕੇਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇੱਕ ਟੈਸਟ ਤੇ ਛੇ ਇੱਕ ਦਿਨਾਂ ਮੈਚ ਖੇਡੇ ਹਨ । ਉਹਨਾਂ ਨੇ ਨਿਊਜੀਲੈਂਡ ਖਿਲਾਫ ਮੈਚ ਖੇਡੇ ਸਨ । ਪਰ ਉਹ ਜ਼ਿਆਦਾ ਚਿਰ ਕ੍ਰਿਕਟ ਵਿੱਚ ਨਹੀਂ ਟਿਕ ਸਕੇ ਜਿਸ ਤੋਂ ਬਾਅਦ ਉਹਨਾਂ ਨੇ ਅਦਾਕਾਰੀ ਵਿੱਚ ਆਪਣੀ ਕਿਸਮਤ ਅਜ਼ਮਾਉਣੀ ਸ਼ੁਰੂ ਕਰ ਦਿੱਤੀ ਸੀ । ਯੋਗਰਾਜ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਵਿਲੇਨ ਦੇ ਤੌਰ ਤੇ ਕੀਤੀ ਸੀ । ਯੋਗਰਾਜ ਨੇ ਆਪਣੇ ਕਰੀਅਰ ਵਿੱਚ ਕੁਝ ਅਜਿਹੇ ਕਿਰਦਾਰ ਨਿਭਾਏ ਸਨ ਜਿੰਨਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ । ਦਮਦਾਰ ਅਵਾਜ਼ ਤੇ ਡਾਈਲੌਗ ਬੋਲਣ ਦਾ ਤਰੀਕਾ ਹਰ ਇੱਕ ਪਸੰਦ ਨੂੰ ਆਉਂਦਾ ਹੈ । ਯੋਗਰਾਜ ਨੇ ਜੱਟ ਤੇ ਜ਼ਮੀਨ, ਕੁਰਬਾਨੀ ਜੱਟੀ ਦੀ, ਬਦਲਾ ਜੱਟੀ ਦਾ, ਇਨਸਾਫ, ਲਲਕਾਰਾ ਜੱਟੀ ਦਾ, ਨੈਣ ਪ੍ਰੀਤੋ ਦੇ, ਵਿਛੋੜਾ ਵਰਗੀਆਂ ਫ਼ਿਲਮਾਂ ਵਿੱਚ ਬਾਕਮਾਲ ਅਦਾਕਾਰੀ ਕਰਕੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੈ । ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਫ਼ਿਲਮਾਂ ਬਣਨੀਆਂ ਹੀ ਬੰਦ ਹੋ ਗਈਆਂ ਸਨ । ਜਦੋਂ ਮੁੜ ਪੰਜਾਬੀ ਸਿਨੇਮਾ ਸੁਰਜਿਤ ਹੋਇਆ ਤਾਂ ਯੋਗਰਾਜ ਇੱਕ ਵਾਰ ਫਿਰ ਵੱਡੇ ਪਰਦੇ ਤੇ ਛਾ ਗਿਆ । ਗੋਰਿਆਂ ਨੂੰ ਦਫਾ ਕਰੋ, ਸੱਜਣ ਸਿੰਘ ਰੰਗਰੂਟ ਵਰਗੀਆਂ ਫ਼ਿਲਮਾਂ ਵਿੱਚ ਦਮਦਾਰ ਕਿਰਦਾਰ ਨਿਭਾਏ । ਯੋਗਰਾਜ ਸਿੰਘ ਜਜ਼ਬਾਤੀ ਇਨਸਾਨ ਹਨ । ਉਹਨਾਂ ਦੀ ਦਿਲੀ ਇੱਛਾ ਹੈ ਕਿ ਉਹਨਾਂ ਦੀ ਜ਼ਿੰਦਗੀ ਤੇ ਬਾਇਓਪਿਕ ਬਣੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment