ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਵੈਡਿੰਗ ਐਨੀਵਰਸਰੀ ਨੂੰ ਲੈ ਕੇ ਉਤਸ਼ਾਹਿਤ, ਕੇਕ ਕੱਟ ਕੇ ਸੈਲੀਬ੍ਰੇਸ਼ਨ ਦੀ ਕੀਤੀ ਸ਼ੁਰੂਆਤ

written by Shaminder | October 19, 2021 05:42pm

ਨੇਹਾ ਕੱਕੜ (Neha Kakkar ) ਤੇ ਰੋਹਨਪ੍ਰੀਤ ਸਿੰਘ (Roahnpreet Singh)  ਦੀ ਵੈਡਿੰਗ ਐਨੀਵਰਸਰੀ 24 ਅਕਤੂਬਰ ਨੂੰ ਹੈ । ਦੋਵੇਂ ਆਪਣੀ ਪਹਿਲੀ ਵੈਡਿੰਗ ਐਨੀਵਰਸਰੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ । ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਦੋਵੇਂ ਵੈਡਿੰਗ ਐਨੀਵਰਸਰੀ ਤੋਂ ਪਹਿਲਾਂ ਸੈਲੀਬ੍ਰੇਸ਼ਨ ਕਰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਨੇਹਾ ਕੱਕੜ ਅਤੇ ਰੋਹਨਪ੍ਰੀਤ ਕੇਕ ਕੱਟ ਰਹੇ ਹਨ ਅਤੇ ਇਸ ਤੋਂ ਬਾਅਦ ਇੱਕ ਦੂਜੇ ਨੂੰ ਕਿੱਸ ਕਰਦੇ ਹੋਏ ਦਿਖਾਈ ਦੇ ਰਹੇ ਹਨ ।

Neha kakkar and rohanpreet pp

ਹੋਰ ਪੜ੍ਹੋ : ਪਰਮੀਸ਼ ਵਰਮਾ ਦੇ ਵਿਆਹ ਵਿੱਚ ਪਹੁੰਚੇ ਸ਼ੈਰੀ ਮਾਨ ਇਸ ਗੱਲ ਤੋਂ ਹੋਏ ਨਰਾਜ਼, ਲਾਈਵ ਹੋ ਕੇ ਦੱਸੀ ਨਰਾਜ਼ਗੀ ਦੀ ਵਜ੍ਹਾ

ਇਹ ਜੋੜੀ ਆਪਣੀ ਵੈਡਿੰਗ ਐਨੀਵਰਸਰੀ ਨੂੰ ਲੈ ਕੇ ਕਾਫੀ ਐਕਸਾਈਟਿਡ ਹੈ ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਨੇਹਾ ਕੱਕੜ ਨੇ ਲਿਖਿਆ ਕਿ ਵਿਆਹ ਦੀ ਪਹਿਲੀ ਵਰੇ੍ਹਗੰਢ ਮਨਾਉਣ ਦੇ ਲਈ ਸਿਰਫ਼ ਚਾਰ ਦਿਨ ਬਾਕੀ ਹਨ । ਤੁਹਾਡਾ ਧੰਨਵਾਦ ਰੋਹਨਪ੍ਰੀਤ ਤੁਸੀਂ ਮੈਨੂੰ ਪੂਰਾ ਕੀਤਾ ।

neha kakkar got 60 million followers on instagram image source-instagram

ਪਿਆਰ ਅਤੇ ਅਸ਼ੀਰਵਾਦ ਲਈ ਮੇਰੇ ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਦਾ ਧੰਨਵਾਦ’। ਨੇਹਾ ਕੱਕੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਬੀਤੇ ਸਾਲ 24 ਅਕਤੂਬਰ ਨੂੰ ਨੇਹਾ ਨੇ ਰੋਹਨਪ੍ਰੀਤ ਸਿੰਘ ਦੇ ਨਾਲ ਲਵ ਮੈਰਿਜ ਕਰਵਾਈ ਸੀ । ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਦੀਆਂ ਕਈ ਹਸਤੀਆਂ ਵੀ ਸ਼ਾਮਿਲ ਹੋਈਆਂ ਸਨ ।

 

You may also like