ਵਾਤਾਵਰਣ ਪ੍ਰੇਮੀ ਤੇ ਚਿਪਕੋ ਅੰਦੋਲਨ ਦੇ ਮੁੱਖੀ ਸੁੰਦਰ ਲਾਲ ਬਹੁਗੁਣਾ ਦਾ ਕੋਰੋਨਾ ਵਾਇਰਸ ਨਾਲ ਦਿਹਾਂਤ

written by Rupinder Kaler | May 21, 2021

ਵਾਤਾਵਰਣ ਪ੍ਰੇਮੀ ਤੇ ਚਿਪਕੋ ਅੰਦੋਲਨ ਦੇ ਮੁੱਖੀ ਸੁੰਦਰ ਲਾਲ ਬਹੁਗੁਣਾ ਦਾ ਕੋਰੋਨਾ ਵਾਇਰਸ ਨਾਲ ਦਿਹਾਂਤ ਹੋ ਗਿਆ ਹੈ । ਇੱਕ ਵੈੱਬਸਾਈਟ ਮੁਤਾਬਿਕ ਉਹਨਾਂ ਦੀ ਉਮਰ 94 ਸਾਲ ਸੀ ।ਏਮਜ਼ ਦੇ ਡਾਕਟਰਾਂ ਮੁਤਾਬਿਕ ਬਹੁਗੁਣਾ ਨੂੰ 8 ਮਈ ਨੂੰ ਕੋਰੋਨਾ ਵਾਇਰਸ ਹੋਣ ਤੋਂ ਬਾਅਦ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਸੀ। ਆਕਸੀਜਨ ਦੇ ਪੱਧਰ ਘੱਟ ਹੋਣ ਕਾਰਨ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ।

ਹੋਰ ਪੜ੍ਹੋ :

ਆਪਣੇ ਭਤੀਜੇ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆਏ ਗਾਇਕ ਅਖਿਲ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਚਾਚੇ-ਭਤੀਜੇ ਦਾ ਇਹ ਵੀਡੀਓ

ਡਾਕਟਰਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਤੁਹਾਨੂੰ ਦੱਸ ਦਿੰਦੇ ਹਾਂ ਕਿ 9 ਜਨਵਰੀ, 1927 ਨੂੰ ਟਿਹਰੀ ਜ਼ਿਲ੍ਹੇ ਵਿਚ ਜਨਮੇ ਬਹੁਗੁਣਾ ਨੂੰ ਚਿੱਪਕੋ ਅੰਦੋਲਨ ਦਾ ਮੋਢੀ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਗੌਰਾ ਦੇਵੀ ਤੇ ਹੋਰ ਬਹੁਤ ਸਾਰੇ ਲੋਕਾਂ ਨਾਲ ਮਿਲ ਕੇ 70 ਦੇ ਦਹਾਕੇ ਵਿੱਚ ਜੰਗਲ ਨੂੰ ਬਚਾਉਣ ਲਈ ਚਿੱਪਕੋ ਲਹਿਰ ਸ਼ੁਰੂ ਕੀਤੀ ਸੀ।

ਬਹੁਗੁਣਾ ਨੂੰ ਪਦਮ ਵਿਭੂਸ਼ਣ ਅਤੇ ਕਈ ਹੋਰ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਗਿਆ ਸੀ। ਉਨ੍ਹਾਂ ਨੇ ਟਿਹਰੀ ਡੈਮ ਦੇ ਨਿਰਮਾਣ ਦਾ ਸਖ਼ਤ ਵਿਰੋਧ ਕੀਤਾ ਸੀ ਤੇ 84 ਦਿਨ ਤੱਕ ਵਰਤ ਰੱਖਿਆ ਸੀ। ਇੱਕ ਵਾਰ ਉਨ੍ਹਾਂ ਨੇ ਵਿਰੋਧ ਵਜੋਂ ਆਪਣਾ ਸਿਰ ਵੀ ਮੁਨਵਾਇਆ ਸੀ। ਉਨ੍ਹਾਂ ਦਾ ਆਪਣਾ ਘਰ ਵੀ ਟਿਹਰੀ ਡੈਮ ਵਿੱਚ ਡੁੱਬ ਗਿਆ ਸੀ।

You may also like