ਈਸ਼ਾ ਦਿਓਲ ਨੇ ਮੈਰਿਜ ਐਨੀਵਰਸਿਰੀ ਮੌਕੇ ‘ਤੇ ਸ਼ੇਅਰ ਕੀਤੀ ਆਪਣੇ ਵਿਆਹ ਦੀ ਫੋਟੋ, ਫੈਨਜ਼ ਜੋੜੀ ਨੂੰ ਦੇ ਰਹੇ ਨੇ ਵਧਾਈਆਂ

written by Lajwinder kaur | June 29, 2020

ਧਰਮਿੰਦਰ ਤੇ ਹੇਮਾ ਮਾਲਿਨੀ ਦੀ ਵੱਡੀ ਧੀ ਈਸ਼ਾ ਦਿਓਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਨੇ । ਇਸ ਵਾਰ ਉਨ੍ਹਾਂ ਨੇ ਆਪਣੀ ਮੈਰਿਜ ਐਨੀਵਰਸਿਰੀ ਦੇ ਮੌਕੇ ਤੇ ਆਪਣੇ ਵਿਆਹ ਵਾਲੀ ਤਸਵੀਰ ਸ਼ੇਅਰ ਕਰਦੇ ਹੋਏ ਆਪਣੇ ਲਾਈਫ ਪਾਟਨਰ ਭਰਤ ਤਖਤਾਨੀ ਨੂੰ ਵਿਸ਼ ਕੀਤਾ ਹੈ । ਉਨ੍ਹਾਂ ਨੇ ਆਪਣੇ ਪਤੀ ਲਈ ਪਿਆਰ ਭਰੀ ਪੋਸਟ ਪਾਈ ਹੈ ।

ਦੱਸ ਦਈਏ ਈਸ਼ਾ ਦਿਓਲ ਤੇ ਭਰਤ ਤਖਤਾਨੀ ਨੇ ਕਈ ਸਾਲ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਸਾਲ 2012 ਨੂੰ ਵਿਆਹ ਕਰਵਾ ਲਿਆ ਸੀ । ਭਰਤ ਤਖਤਾਨੀ ਬਿਜ਼ਨੈੱਸਮੈਨ ਨੇ ਜਦੋਂ ਕਿ ਈਸ਼ਾ ਦਿਓਲ ਨੇ ਵੀ ਬਾਲੀਵੁੱਡ ‘ਚ ਕਈ ਸਾਲ ਕੰਮ ਕੀਤਾ ਹੈ । ਪਰ ਹੁਣ ਉਨ੍ਹਾਂ ਨੇ ਫ਼ਿਲਮੀ ਦੁਨੀਆ ਤੋਂ ਦੂਰੀ ਬਣਾਈ ਹੋਈ ਹੈ । ਫ਼ਿਲਮਾਂ ਤੋਂ ਬਾਅਦ ਈਸ਼ਾ ਕਿਤਾਬਾਂ ਲਿਖਦੀ ਹੈ । ਹਾਲ ਹੀ ਵਿੱਚ ਉਸ ਦੀ ਇੱਕ ਕਿਤਾਬ ‘ਅੰਮਾ ਮੀਆ’ ਦੇ ਨਾਂਅ ਨਾਲ ਲਾਂਚ ਹੋਈ ਹੈ ।

ਪਿਛਲੇ ਸਾਲ ਈਸ਼ਾ ਦਿਓਲ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਸੀ । ਹੁਣ ਦੋਵੇਂ ਹੈਪਲੀ ਦੋ ਬੇਟੀਆਂ ਦੇ ਮਾਪੇ ਨੇ । ਈਸ਼ਾ ਦਿਓਲ ਅਕਸਰ ਆਪਣੇ ਪਰਿਵਾਰ ਵਾਲਿਆਂ ਦੀ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਨੇ ।

esha deol with family

 

0 Comments
0

You may also like