‘Dhoom’ ਫ਼ਿਲਮ ਦੇ 16 ਸਾਲ ਪੂਰੇ ਹੋਣ ‘ਤੇ ਈਸ਼ਾ ਦਿਓਲ ਨੇ ਪਾਈ ਪੋਸਟ, ਧੂਮ ਗਰਲ ਨਾਂਅ ਨਾਲ ਬਣਾਈ ਸੀ ਨਵੀਂ ਪਹਿਚਾਣ

written by Lajwinder kaur | August 27, 2020

ਕੁਝ ਫ਼ਿਲਮਾਂ ਅਜਿਹੀ ਹੁੰਦੀਆਂ ਨੇ ਜੋ ਆਪਣੀ ਛਾਪ ਦਰਸ਼ਕਾਂ ਦੇ ਦਿਲਾਂ ਉੱਤੇ ਛੱਡ ਜਾਂਦੀਆਂ ਨੇ । ਇਸ ਤੋਂ ਇਲਾਵਾ ਕਲਾਕਾਰਾਂ ਦੀਆਂ ਯਾਦਾਂ ਹਰ ਫ਼ਿਲਮਾਂ ਦੇ ਨਾਲ ਜੁੜੀਆਂ ਹੁੰਦੀਆਂ ਨੇ । ਬਾਲੀਵੁੱਡ ਦੀ ਐਕਟਰੈੱਸ ਈਸ਼ਾ ਦਿਓਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ ।  ਉਨ੍ਹਾਂ ਨੇ ਆਪਣੀ ਸੁਪਰ ਹਿੱਟ ਫ਼ਿਲਮ ਧੂਮ ਦੇ ਲਈ ਬਹੁਤ ਹੀ ਪਿਆਰੀ ਜਿਹੀ ਪੋਸਟ ਕੇ ਯਾਦਾਂ ਨੂੰ ਤਾਜ਼ਾ ਕੀਤਾ ਹੈ । ਸਾਲ 2004 ‘ਚ ਅੱਜ ਦੇ ਦਿਨ ਹੀ ਧੂਮ ਫ਼ਿਲਮ ਦਰਸ਼ਕਾਂ ਦੇ ਰੁਬਰੂ ਹੋਈ ਸੀ । ਇਸ ਫ਼ਿਲਮ ਨੇ ਕਈ ਰਿਕਾਰਡਜ਼ ਬਣਾਏ ਸਨ । ਈਸ਼ਾ ਨੇ ਆਪਣੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ‘#16ਸਾਲ ਆਫ਼ ਧੂਮ ਅਤੇ ਸ਼ੁਰੂਆਤ ਤੁਹਾਡੀ ਧੂਮ ਗਰਲ ਦੀ, ਬਹੁਤ ਸਾਰਾ ਪਿਆਰ, ਦਿਲਬਰਾ’ ਇਸ ਤੋਂ ਇਲਾਵਾ ਉਨ੍ਹਾਂ ਨੇ ਯਸ਼ ਰਾਜ ਬੈਨਰ, ਅਭਿਸ਼ੇਕ ਬੱਚਨ, ਉਦੈ ਚੋਪੜਾ, ਜਾਨ ਅਬ੍ਰਾਹਮ ਨੂੰ ਟੈੱਗ ਕੀਤਾ ਹੈ । ਫੈਨਜ਼ ਵੀ ਕਮੈਂਟਸ ਕਰਕੇ ਈਸ਼ਾ ਦਿਓਲ ਦੇ ਕਿਰਦਾਰ ਨੂੰ ਯਾਦ ਕਰ ਰਹੇ ਨੇ । ਦੱਸ ਦਈਏ ਈਸ਼ਾ ਦਿਓਲ ਨੇ ਵਿਆਹ ਤੋਂ ਬਾਅਦ ਫ਼ਿਲਮਾਂ ਤੋਂ ਦੂਰੀ ਬਣਾ ਲਈ ਸੀ । ਹੁਣ ਉਹ ਦੋ ਬੇਟੀਆਂ ਦੀ ਮਾਂ ਨੇ । ਫ਼ਿਲਮਾਂ ਤੋਂ ਬਾਅਦ ਈਸ਼ਾ ਕਿਤਾਬਾਂ ਲਿਖਦੀ ਹੈ । ਇਸੇ ਸਾਲ ਉਨ੍ਹਾਂ ਦੀ ਇੱਕ ਕਿਤਾਬ ‘ਅੰਮਾ ਮੀਆ’ ਦੇ ਨਾਂਅ ਨਾਲ ਲਾਂਚ ਹੋਈ ਸੀ ।

0 Comments
0

You may also like