Advertisment

‘Dhoom’ ਫ਼ਿਲਮ ਦੇ 16 ਸਾਲ ਪੂਰੇ ਹੋਣ ‘ਤੇ ਈਸ਼ਾ ਦਿਓਲ ਨੇ ਪਾਈ ਪੋਸਟ, ਧੂਮ ਗਰਲ ਨਾਂਅ ਨਾਲ ਬਣਾਈ ਸੀ ਨਵੀਂ ਪਹਿਚਾਣ

author-image
By Lajwinder kaur
New Update
‘Dhoom’ ਫ਼ਿਲਮ ਦੇ 16 ਸਾਲ ਪੂਰੇ ਹੋਣ ‘ਤੇ ਈਸ਼ਾ ਦਿਓਲ ਨੇ ਪਾਈ ਪੋਸਟ, ਧੂਮ ਗਰਲ ਨਾਂਅ ਨਾਲ ਬਣਾਈ ਸੀ ਨਵੀਂ ਪਹਿਚਾਣ
Advertisment
ਕੁਝ ਫ਼ਿਲਮਾਂ ਅਜਿਹੀ ਹੁੰਦੀਆਂ ਨੇ ਜੋ ਆਪਣੀ ਛਾਪ ਦਰਸ਼ਕਾਂ ਦੇ ਦਿਲਾਂ ਉੱਤੇ ਛੱਡ ਜਾਂਦੀਆਂ ਨੇ । ਇਸ ਤੋਂ ਇਲਾਵਾ ਕਲਾਕਾਰਾਂ ਦੀਆਂ ਯਾਦਾਂ ਹਰ ਫ਼ਿਲਮਾਂ ਦੇ ਨਾਲ ਜੁੜੀਆਂ ਹੁੰਦੀਆਂ ਨੇ । ਬਾਲੀਵੁੱਡ ਦੀ ਐਕਟਰੈੱਸ ਈਸ਼ਾ ਦਿਓਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । publive-image ਉਨ੍ਹਾਂ ਨੇ ਆਪਣੀ ਸੁਪਰ ਹਿੱਟ ਫ਼ਿਲਮ ਧੂਮ ਦੇ ਲਈ ਬਹੁਤ ਹੀ ਪਿਆਰੀ ਜਿਹੀ ਪੋਸਟ ਕੇ ਯਾਦਾਂ ਨੂੰ ਤਾਜ਼ਾ ਕੀਤਾ ਹੈ । ਸਾਲ 2004 ‘ਚ ਅੱਜ ਦੇ ਦਿਨ ਹੀ ਧੂਮ ਫ਼ਿਲਮ ਦਰਸ਼ਕਾਂ ਦੇ ਰੁਬਰੂ ਹੋਈ ਸੀ । ਇਸ ਫ਼ਿਲਮ ਨੇ ਕਈ ਰਿਕਾਰਡਜ਼ ਬਣਾਏ ਸਨ । publive-image ਈਸ਼ਾ ਨੇ ਆਪਣੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ‘#16ਸਾਲ ਆਫ਼ ਧੂਮ ਅਤੇ ਸ਼ੁਰੂਆਤ ਤੁਹਾਡੀ ਧੂਮ ਗਰਲ ਦੀ, ਬਹੁਤ ਸਾਰਾ ਪਿਆਰ, ਦਿਲਬਰਾ’ ਇਸ ਤੋਂ ਇਲਾਵਾ ਉਨ੍ਹਾਂ ਨੇ ਯਸ਼ ਰਾਜ ਬੈਨਰ, ਅਭਿਸ਼ੇਕ ਬੱਚਨ, ਉਦੈ ਚੋਪੜਾ, ਜਾਨ ਅਬ੍ਰਾਹਮ ਨੂੰ ਟੈੱਗ ਕੀਤਾ ਹੈ । ਫੈਨਜ਼ ਵੀ ਕਮੈਂਟਸ ਕਰਕੇ ਈਸ਼ਾ ਦਿਓਲ ਦੇ ਕਿਰਦਾਰ ਨੂੰ ਯਾਦ ਕਰ ਰਹੇ ਨੇ । ਦੱਸ ਦਈਏ ਈਸ਼ਾ ਦਿਓਲ ਨੇ ਵਿਆਹ ਤੋਂ ਬਾਅਦ ਫ਼ਿਲਮਾਂ ਤੋਂ ਦੂਰੀ ਬਣਾ ਲਈ ਸੀ । ਹੁਣ ਉਹ ਦੋ ਬੇਟੀਆਂ ਦੀ ਮਾਂ ਨੇ । ਫ਼ਿਲਮਾਂ ਤੋਂ ਬਾਅਦ ਈਸ਼ਾ ਕਿਤਾਬਾਂ ਲਿਖਦੀ ਹੈ । ਇਸੇ ਸਾਲ ਉਨ੍ਹਾਂ ਦੀ ਇੱਕ ਕਿਤਾਬ ‘ਅੰਮਾ ਮੀਆ’ ਦੇ ਨਾਂਅ ਨਾਲ ਲਾਂਚ ਹੋਈ ਸੀ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment