ਈਸ਼ਾ ਦਿਓਲ 2020 ਨੂੰ ਆਪਣੇ ਹੀ ਅੰਦਾਜ਼ ‘ਚ ਕਰ ਰਹੀ ਵਿਦਾ, ਤਸਵੀਰ ਹੋ ਰਹੀ ਵਾਇਰਲ

written by Shaminder | December 29, 2020

ਹਰ ਕੋਈ ਨਵੇਂ ਸਾਲ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਹੈ ਅਤੇ ਹਰ ਕੋਈ ਉਮੀਦ ਕਰ ਰਿਹਾ ਹੈ ਕਿ ਨਵਾਂ ਸਾਲ ਹਰ ਕਿਸੇ ਲਈ ਖੁਸ਼ੀਆਂ ਭਰਿਆ ਆਵੇ। ਕਿਉਂਕਿ 2020 ‘ਚ ਕੋਰੋਨਾ ਵਾਇਰਸ ਦੇ ਕਾਰਨ ਪੂਰੀ ਦੁਨੀਆ ਨੂੰ ਪ੍ਰੇਸ਼ਾਨੀ ਝੱਲਣੀ ਪਈ ਹੈ ।ਅਦਾਕਾਰਾ ਈਸ਼ਾ ਦਿਓਲ ਵੀ ਆਪਣੇ ਹੀ ਅੰਦਾਜ਼ ‘ਚ ਇਸ ਸਾਲ ਨੂੰ ਅਲਵਿਦਾ ਕਹਿ ਰਹੀ ਹੈ । Esha Deol   ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਇੱਕ ਪਾਸੇ ਉਨ੍ਹਾਂ ਨੇ 2020 ਨੂੰ ਮਾਸਕ ਬਾਕਸਿੰਗ ਪੰਚ ਵਿਖਾਉਂਦੇ ਹੋਏ ਗੁੱਸੇ ਵਾਲੀ ਤਸਵੀਰ ਸਾਂਝੀ ਕੀਤੀ ਹੈ। ਹੋਰ ਪੜ੍ਹੋ : ਈਸ਼ਾ ਦਿਓਲ ਨੇ ਪਿਆਰਾ ਜਿਹੇ ਸੁਨੇਹੇ ਦੇ ਨਾਲ ਪਿਤਾ ਧਰਮਿੰਦਰ ਨੂੰ ਦਿੱਤੀ ਜਨਮ ਦਿਨ ਦੀ ਵਧਾਈ, ਸੰਨੀ ਤੇ ਬੌਬੀ ਨੇ ਪੋਸਟ ਪਾ ਕੀਤਾ ਵਿਸ਼
esha with family ਜਦੋਂਕਿ 2021 ਦਾ ਸਵਾਗਤ ਕਰਦੇ ਹੋਏ 2021 ਦਾ ਸਵਾਗਤ ਕਰਦੇ ਹੋਏ ਲਿਖਿਆ ਕਿ 2021 ਦੁਨੀਆ ਭਰ ਲਈ ਵਧੀਆ ਅਤੇ ਦਿਆਲਤਾ ਭਰਿਆ ਰਹੇਗਾ ਅਤੇ ਮੁਸਕਰਾੳੇੁਂਦੇ ਹੋਏ ਨਾਲ ਆਪਣੀ ਤਸਵੀਰ ਸਾਂਝੀ ਕੀਤੀ ਹੈ । Esha Deol   ਈਸ਼ਾ ਦਿਓਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਪਰ ਅੱਜ ਕੱਲ੍ਹ ਉਹ ਫ਼ਿਲਮਾਂ ਤੋਂ ਦੂਰ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੀ ਹੈ ।

 
View this post on Instagram
 

A post shared by Esha Deol (@imeshadeol)

 

0 Comments
0

You may also like