ਹੇਮਾ ਅਤੇ ਧਰਮਿੰਦਰ ਦੇ ਵਿਆਹ ਨੂੰ ਹੋਏ ਅੱਜ 38 ਸਾਲ ਪੂਰੇ, ਜਾਣੋ ਕਿਵੇਂ ਦਾ ਰਿਹਾ ਇਹ ਸਫ਼ਰ

Written by  Gourav Kochhar   |  May 02nd 2018 11:22 AM  |  Updated: May 02nd 2018 11:22 AM

ਹੇਮਾ ਅਤੇ ਧਰਮਿੰਦਰ ਦੇ ਵਿਆਹ ਨੂੰ ਹੋਏ ਅੱਜ 38 ਸਾਲ ਪੂਰੇ, ਜਾਣੋ ਕਿਵੇਂ ਦਾ ਰਿਹਾ ਇਹ ਸਫ਼ਰ

ਹੇਮਾ ਮਾਲਿਨੀ ਤੇ ਧਰਮਿੰਦਰ Dharmendra ਦੇ ਵਿਆਹ ਨੂੰ 38 ਸਾਲ ਹੋ ਗਏ ਹਨ। ਸ਼ੋਲੇ ਦੀ ਬਸੰਤੀ ਤੇ ਆਪਣੇ ਜ਼ਮਾਨੇ ਦੇ ਮੋਸਟ ਹੈਂਡਸਮ ਸਟਾਰ ਧਰਮਿੰਦਰ ਨੇ 1979 ‘ਚ ਵਿਆਹ ਕਰਕੇ ਇੱਕ-ਦੂਜੇ ਦਾ ਸਾਥ ਦਿੱਤਾ ਸੀ। ਦੋਵਾਂ ਦੀ ਜੋੜੀ ਨੂੰ ਆਨ ਸਕਰੀਨ ਤੇ ਰਿਅਲ ਲਾਈਫ ‘ਚ ਉਨ੍ਹਾਂ ਦੇ ਫੈਨਸ ਨੇ ਕਾਫੀ ਪਸੰਦ ਕੀਤਾ ਹੈ। ਦੋਵਾਂ ਨੇ ਇਕੱਠੇ ‘ਸੀਤਾ ਔਰ ਗੀਤਾ’, ‘ਸ਼ੋਲੇ’, ‘ਡ੍ਰੀਮ-ਗਰਲ’, ‘ਚਰਸ’, ਰਾਜਾ ਜਾਨੀ’, ‘ਰਜੀਆ ਸੁਲਤਾਨ’ ਤੇ ‘ਅਲੀ ਬਾਬਾ’ ਜਿਹੀਆਂ ਸੁਪਰਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ।

dharmendra

ਦੋਵਾਂ ਦੀ ਜੋੜੀ ਨੂੰ ਅੱਜ ਵੀ ਲੋਕ ਸਕ੍ਰੀਨ ‘ਤੇ ਦੇਖਣਾ ਕਾਫੀ ਪਸੰਦ ਕਰਦੇ ਹਨ। ਧਰਮ ਜੀ Dharmendra ਪਹਿਲਾ ਹੀ ਸ਼ਾਦੀਸ਼ੁਦਾ ਸੀ, ਹੇਮਾ ਨਾਲ ਉਨ੍ਹਾਂ ਦਾ ਦੂਜਾ ਵਿਆਹ ਸੀ ਤੇ ਦੋ ਬੱਚੀਆਂ ਦੇ ਬਾਪ ਸੀ। ਫ਼ਿਲਮਾਂ ‘ਚ ਧਰਮ ਜੀ ਦੀ ਐਂਟਰੀ ਵਿਆਹ ਤੋਂ ਪਹਿਲਾਂ ਹੀ ਹੋਈ ਸੀ ਜਿਥੇ ਹੇਮਾ ਮਾਲਿਨੀ ਨਾਲ ਫ਼ਿਲਮਾਂ ‘ਚ ਕੰਮ ਕਰਦੇ ਹੋਏ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋਇਆ ਤੇ ਧਰਮ ਜੀ ਨੇ ਹੇਮਾ ਨੂੰ ਵਿਆਹ ਲਈ ਪ੍ਰਪੋਜ਼ ਕੀਤਾ।

dharmendra

ਹੇਮਾ ਮਾਲਿਨੀ Hema Malini ਆਪਣੇ ਸਮੇਂ ਦੀ ਖੁਬਸੁਰਤ ਐਕਟਰਸ ‘ਚ ਸ਼ਾਮਲ ਸੀ। ਉਸ ਨਾਲ ਜਿਤੇਂਦਰ ਤੇ ਸੰਜੀਵ ਕੁਮਾਰ ਵੀ ਵਿਆਹ ਕਰਨ ਨੂੰ ਤਿਆਰ ਸੀ ਪਰ ਹੇਮਾ ਨੇ ਆਪਣੇ ਲਾਈਫ-ਪਾਟਨਰ ਦੇ ਤੌਰ ‘ਤੇ ਧਰਮ ਜੀ ਨੂੰ ਚੁਣਿਆ।

ਦੋਵਾਂ ਦੀ ਜ਼ਿਆਦਾਤਰ ਫ਼ਿਲਮਾਂ ਸੁਪਰਹਿੱਟ ਰਹੀਆਂ। ਧਰਮ ਜੀ Dharmendra ਨੇ ਪ੍ਰਕਾਸ਼ ਕੌਰ ਨਾਲ ਆਪਣੇ ਪਹਿਲੇ ਵਿਆਹ ਦੇ ਬੱਚਿਆਂ ਸੰਨੀ ਦਿਓਲ ਤੇ ਬਾਬੀ ਦਿਓਲ Bobby Deol ਨਾਲ ਵੀ ਬਰਾਬਰੀ ਦਾ ਰਿਸ਼ਤਾ ਰੱਖਿਆ। ਇਨ੍ਹਾਂ ਦਿਨੀਂ ਹੇਮਾ ਮਾਲਿਨੀ ਰਾਜਨੀਤੀ ‘ਚ ਐਕਟਿਵ ਹੈ ਤੇ ਯੂਪੀ ਮਥੁਰਾ ਤੋਂ ਭਾਜਪਾ ਸਾਂਸਦ ਹੈ। ਦੂਜੇ ਪਾਸੇ ਧਰਮ ਅਜੇ ਵੀ ਐਕਟਿੰਗ ‘ਚ ਬਿਜ਼ੀ ਹੈ ਤੇ ਆਪਣੀ ਆਉਣ ਵਾਲੀ ਫ਼ਿਲਮ ‘ਯਮਲਾ, ਪਗਲਾ, ਦੀਵਾਨਾ ਫਿਰ’ ਦੀ ਸ਼ੁਟਿੰਗ ‘ਚ ਰੁੱਝੇ ਹੋਏ ਹਨ।

dharmendra

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network