ਅੱਜ ਹੈ ਹੇਮਾ ਮਾਲਿਨੀ ਦਾ ਜਨਮ ਦਿਨ, ਧੀ ਈਸ਼ਾ ਦਿਓਲ ਨੇ ਪੋਸਟ ਪਾ ਕੇ ਮਾਂ ਨੂੰ ਕੀਤਾ ਬਰਥਡੇਅ ਵਿਸ਼

written by Lajwinder kaur | October 16, 2020

ਬਾਲੀਵੁੱਡ ਦੀ ਡਰੀਮ ਗਰਲ ਯਾਨੀਕਿ ਐਕਟਰੈੱਸ ਹੇਮਾ ਮਾਲਿਨੀ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦਾ ਜਨਮ 16 ਅਕਤੂਬਰ 1948 ਨੂੰ ਤਾਮਿਲਨਾਡੂ ਦੇ ਇੱਕ ਪਿੰਡ ਵਿੱਚ ਹੋਇਆ ਸੀ । ਬਾਲੀਵੁੱਡ ਦੇ ਕਈ ਕਲਾਕਾਰ ਉਨ੍ਹਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਨੇ ।hema malini with family ਹੋਰ ਪੜ੍ਹੋ : ਗੁਰਬਾਜ਼ ਆਪਣੇ ਪਿਤਾ ਦੇ ਨਾਲ ਹਾਸੀਆਂ-ਖੇਡੀਆਂ ਕਰਦਾ ਆਇਆ ਨਜ਼ਰ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ
ਹੇਮਾ ਮਾਲਿਨੀ ਦੀ ਵੱਡੀ ਧੀ ਈਸ਼ਾ ਦਿਓਲ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪਿਆਰੀ ਜਿਹੀ ਪੋਸਟ ਦੇ ਨਾਲ ਤਸਵੀਰ ਸ਼ੇਅਰ ਕੀਤੀ ਹੈ । ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਹੈ- ਜਨਮ ਦਿਨ ਮੁਬਾਰਕ ਮਾਂ..ਪਰਮਾਤਮਾ ਤੁਹਾਡੇ ਉੱਤੇ ਮੇਹਰ ਰੱਖੇ..ਸਦਾ ਖੁਸ਼ ਤੇ ਸਿਹਤਮੰਦ ਰਹੋ..ਬਹੁਤ ਸਾਰਾ ਪਿਆਰ ਮੇਰੀ ਸੁਪਰ ਵੂਮੈਨ ਮੰਮੀ’ ਇਸ ਦੇ ਨਾਲ ਹੀ ਉਨ੍ਹਾਂ ਨੇ ਹਾਰਟ ਵਾਲੇ ਇਮੋਜ਼ੀ ਵੀ ਪੋਸਟ ਕੀਤੇ ਨੇ । ਫੈਨਜ਼ ਵੀ ਕਮੈਂਟ ਕਰਕੇ ਹੇਮਾ ਮਾਲਿਨੀ ਨੂੰ ਬਰਥਡੇਅ ਵਿਸ਼ ਕਰ ਰਹੇ ਨੇ । inside pic of hema malini ਹੇਮਾ ਮਾਲਿਨੀ ਆਪਣੇ ਕਰੀਅਰ ਦੌਰਾਨ ਅਮਿਤਾਬ ਬੱਚਨ, ਧਰਮਿੰਦਰ, ਰਾਜੇਸ਼ ਖੰਨਾ, ਜਤਿੰਦਰ, ਸੰਜੀਵ ਕੁਮਾਰ ਵਰਗੇ ਕਈ ਅਦਾਕਾਰਾਂ ਨਾਲ ਕੰਮ ਕੀਤਾ । ਉਹਨਾਂ ਨੇ 150 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ । hema and dharmendr 1970 ਵਿੱਚ ਹੇਮਾ ਮਾਲਿਨੀ ਦਾ ਵਿਆਹ ਬਾਲੀਵੁੱਡ ਐਕਟਰ ਧਰਮਿੰਦਰ ਨਾਲ ਹੋਇਆ । ਦੋਵੇਂ ਜਣੇ ਦੋ ਬੇਟੀਆਂ ਈਸ਼ਾ ਦਿਓਲ ਅਤੇ ਅਹਾਨਾ ਦਿਓਲ ਦੇ ਮਾਪੇ ਨੇ । ਹੇਮਾ ਮਾਲਿਨੀ ਧਰਮਿੰਦਰ ਦੀ ਦੂਜੀ ਪਤਨੀ ਨੇ । ਹੇਮਾ ਮਾਲਿਨੀ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਨੇ । ਉਨ੍ਹਾਂ ਦੇ ਇੰਸਟਾਗ੍ਰਾਮ ਅਕਾਉਂਟ ਉੱਤੇ ਚਾਰ ਲੱਖ ਤੋਂ ਵੱਧ ਫਾਲੋਵਰਸ ਨੇ । hema happy birthday

0 Comments
0

You may also like