83 ਸਾਲ ਦੇ ਬਾਲੀਵੁੱਡ ਅਦਾਕਾਰ ਧਰਮਿੰਦਰ ਸੋਸ਼ਲ ਮੀਡੀਆ ‘ਤੇ ਖ਼ੂਬ ਛਾਏ ਰਹਿੰਦੇ ਹਨ। ਧਰਮਿੰਦਰ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ , ਇਹਨਾਂ ਤਸਵੀਰਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰਦੇ ਹਨ । ਹਾਲ ਹੀ ਵਿੱਚ ਹੇਮਾ ਮਾਲਿਨੀ ਨੇ ਨੇ ਸੰਸਦ ਦੇ ਬਾਹਰ ਸਵੱਛ ਭਾਰਤ ਮੁਹਿੰਮ ਦੇ ਤਹਿਤ ਝਾੜੂ ਲਗਾਉਂਦੇ ਹੋਏ ਇੱਕ ਤਸਵੀਰ ਸਾਂਝੀ ਕੀਤੀ ਸੀ । ਪਰ ਉਹਨਾਂ ਦੇ ਝਾੜੂ ਲਗਾਉਣ ਦੇ ਤਰੀਕੇ ਕਰਕੇ ਉਹ ਟਰੋਲ ਹੋ ਗਏ ।

hema-malini
ਇੱਥੇ ਹੀ ਬਸ ਨਹੀਂ ਇੱਕ ਯੂਜਰ ਨੇ ਤਾਂ ਧਰਮਿੰਦਰ ਤੋਂ ਇਹ ਵੀ ਪੁੱਛ ਲਿਆ ਕਿ ਸਰ ਕਦੇ ਮੈਡਮ ਨੇ ਝਾੜੂ ਲਗਾਇਆ ਹੈ ! ਇਸ ਤੇ ਧਰਮਿੰਦਰ ਨੇ ਕਿਹਾ ਕਿ ਹੇਮਾ ਨੇ ਸਿਰਫ ਫ਼ਿਲਮਾਂ ਵਿੱਚ ਝਾੜੂ ਲਗਾਇਆ ਹੈ । ਤਸਵੀਰ ਤੋਂ ਹੇਮਾ ਦਾ ਝਾੜੂ ਲਗਾਉਣ ਦਾ ਤਰੀਕਾ ਬਣਾਵਟੀ ਲੱਗ ਰਿਹਾ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਝਾੜੂ ਕਿਸ ਤਰ੍ਹਾਂ ਲੱਗਦਾ ਹੈ ਕਿਉਂਕਿ ਉਹਨਾਂ ਨੇ ਬਚਪਨ ਵਿੱਚ ਆਪਣੀ ਮਾਂ ਦਾ ਹਮੇਸ਼ਾ ਹੱਥ ਵਟਾਇਆ ਸੀ । ਮਂੈ ਝਾੜੂ ਲਗਾਉਣ ਵਿੱਚ ਮਾਹਿਰ ਹਾਂ ਤੇ ਸਫਾਈ ਮੈਨੂੰ ਪਸੰਦ ਹੈ ।
ਧਰਮਿੰਦਰ ਦੇ ਇਸ ਜਵਾਬ ਤੋਂ ਉਸ ਦੇ ਪ੍ਰਸ਼ੰਸਕ ਕਾਫੀ ਖੁਸ਼ ਹਨ ਤੇ ਉਹ ਧਰਮਿੰਦਰ ਦੀ ਸਚਾਈ ਦੀ ਤਾਰੀਫ ਕਰ ਰਹੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਧਰਮਿੰਦਰ ਨੇ ਆਪਣੀ ਮੱਝ ਦੀ ਵੀਡੀਓ ਸਾਂਝੀ ਕਰਦਿਆਂ ਲਿਖਿਆ ਹੈ ਕਿ ਮਾਂ ਨੂੰ ਪਤਾ ਹੈ ਕਿ ਬੱਚੇ ਨੂੰ ਦੁੱਧ ਕਿਵੇਂ ਪਿਲਾਵੇ ਪਰ ਬੱਚੇ ਨੂੰ ਦੁੱਧ ਚੁੰਘਣ ਦਾ ਨਹੀਂ ਪਤਾ ।ਇਸ ਲਈ ਉਹ ਦੋਵਾਂ ਦੀ ਮਦਦ ਕਰ ਰਹੇ ਹਨ।
My yong buffalo,s 🐃 first baby. Neither mother knows how to feed her newly born nor baby knows how to to take milk from his young mom. But I will make them easy with each other.A farmer cum Actor 🙏 pic.twitter.com/VxUCUbHl8R
— Dharmendra Deol (@aapkadharam) July 14, 2019
ਧਰਮਿੰਦਰ ਅਕਸਰ ਹੀ ਆਪਣੇ ਕਿਸਾਨੀ ਸ਼ੌਕ ਦੀ ਨੁਮਾਇਸ਼ ਸੋਸ਼ਲ ਮੀਡੀਆ ‘ਤੇ ਕਰਦੇ ਰਹਿੰਦੇ ਹਨ। ਇਸ ਵਾਰ ਵੀ ਉਨ੍ਹਾਂ ਆਪਣੇ ਟਵੀਟ ਵਿੱਚ ਖ਼ੁਦ ਨੂੰ ਕਿਸਾਨ ਤੇ ਅਦਾਕਾਰ ਲਿਖਿਆ ਹੈ।