ਇਸ ਔਰਤ ਦਾ ਸਟੰਟ ਦੇਖ ਕੇ ਹਰ ਕੋਈ ਹੋ ਜਾਂਦਾ ਹੈ ਹੈਰਾਨ, ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਵੀਡੀਓ

written by Rupinder Kaler | January 09, 2021

ਸੋਸ਼ਲ ਮੀਡੀਆ ਤੇ ਏਨੀਂ ਦਿਨੀਂ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਔਰਤਾਂ ਕਿਸੇ ਵੀ ਮਾਮਲੇ ਵਿੱਚ ਮਰਦਾਂ ਤੋਂ ਪਿੱਛੇ ਨਹੀਂ ਹਨ । ਇਹ ਵੀਡੀਓ ਕਿਸੇ ਕੁੜੀ ਦਾ ਹੈ ਜਿਸ ਵਿੱਚ ਉਹ ਸਾੜ੍ਹੀ ਪਾ ਕੇ ਇਸ ਤਰ੍ਹਾਂ ਦਾ ਸਟੰਟ ਕਰਦੀ ਹੈ ਜਿਸ ਨੰੂੰ ਦੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ । ਹੋਰ ਪੜ੍ਹੋ :

ਇਸ ਵੀਡੀਓ ਵਿੱਚ ਜਿਮਨਾਸਟ ਲੜਕੀ ਸਾੜੀ ਪਾ ਕੇ ਕਲਾਬਾਜ਼ੀ ਮਾਰਦੀ ਦਿਖਾਈ ਦੇ ਰਹੀ ਹੈ। ਇਹ ਵੀਡੀਓ ਅਪਰਨਾ ਜੈਨ ਦੇ ਟਵਿੱਟਰ ਹੈਂਡਲ ਤੋਂ ਸਾਂਝਾ ਕੀਤਾ ਗਿਆ ਹੈ। ਸਾੜੀ ਪਾਈ ਹੋਈ ਲੜਕੀ ਹੈਰਾਨੀਜਨਕ ਸਟੰਟ ਕਰਦੀ ਦਿਖਾਈ ਦੇ ਰਹੀ ਹੈ। ਹਰ ਕੋਈ ਇਸ ਵੀਡੀਓ ਨੂੰ ਲਗਾਤਾਰ ਲਾਈਕ ਤੇ ਸ਼ੇਅਰ ਕਰ ਰਿਹਾ ਹੈ । ਇਸ ਵੀਡੀਓ ਤੇ ਲੋਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਵੀ ਦੇ ਰਹੇ ਹਨ । ਹੁਣ ਤੱਕ ਇਸ ਵੀਡੀਓ ਨੂੰ ਹਜ਼ਾਰਾਂ ਲੋਕਾਂ ਨੇ ਦੇਖ ਲਿਆ ਹੈ । https://twitter.com/Aparna/status/1347195182484082695  

0 Comments
0

You may also like