ਡ੍ਰੈਸਿੰਗ ਰੂਮ 'ਚ ਆਪਣੇ ਨਵੇਂ ਦੋਸਤ ਨੂੰ ਲੈ ਕੇ ਪਹੁੰਚੇ ਧੋਨੀ, ਕੀਤਾ ਸੱਭ ਨੂੰ ਹੈਰਾਨ (ਵੀਡੀਓ)

Written by  Gourav Kochhar   |  May 08th 2018 07:52 AM  |  Updated: May 08th 2018 07:52 AM

ਡ੍ਰੈਸਿੰਗ ਰੂਮ 'ਚ ਆਪਣੇ ਨਵੇਂ ਦੋਸਤ ਨੂੰ ਲੈ ਕੇ ਪਹੁੰਚੇ ਧੋਨੀ, ਕੀਤਾ ਸੱਭ ਨੂੰ ਹੈਰਾਨ (ਵੀਡੀਓ)

ਆਈ.ਪੀ.ਐੱਲ. 'ਚ ਮਹਿੰਦਰ ਸਿੰਘ ਧੋਨੀ MS Dhoni ਦਾ ਬੱਲਾ ਖੂਬ ਬੋਲ ਰਿਹਾ ਹੈ। ਕਈ ਸ਼ਾਨਦਾਰ ਮੈਚ ਨੂੰ ਜਿਤਾਉਣ ਵਾਲੀਆਂ ਪਾਰੀਆਂ ਖੇਡਣ ਦੇ ਬਾਅਦ ਧੋਨੀ ਮੈਦਾਨ ਦੇ ਬਾਹਰ ਵੀ ਵਿਰੋਧੀ ਟੀਮ ਦੇ ਨੌਜਵਾਨ ਖਿਡਾਰੀਆਂ ਨੂੰ ਟਿਪਸ ਦੇ ਕੇ ਖੂਬ ਤਾਰੀਫ ਇਕੱਠੀ ਕਰ ਰਹੇ ਹਨ। ਧੋਨੀ ਆਈ.ਪੀ.ਐੱਲ. IPL ਦੇ ਇਸ ਸੀਜ਼ਨ 'ਚ ਇਕ ਅਲੱਗ ਹੀ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਧੋਨੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਨਜ਼ਰ ਆ ਰਹੇ ਹਨ। ਕਦੇ ਆਪਣੀ ਧੀ ਦੇ ਵਾਲਾਂ ਨੂੰ ਹੇਅਰ ਡ੍ਰਾਇਰ ਨਾਲ ਸੁਖਾਉਂਦੇ ਹੋਏ ਅਤੇ ਕਦੇ ਉਸਦੇ ਆਪਣੀ ਧੀ ਨੂੰ ਗਲੇ ਲਗਾਉਂਦੇ, ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤੀ ਜਾ ਰਹੀ ਹੈ।

ਇਸ ਵਾਰ ਫਿਰ ਧੋਨੀ MS Dhoni ਸਭ ਨੂੰ ਹੈਰਾਨ ਕਰਦੇ ਹੋਏ ਚੇਨਈ ਦੇ ਖਿਡਾਰੀਆਂ ਨੂੰ ਮਿਲਾਉਣ ਲਈ ਆਪਣੇ ਇਕ ਦੋਸਤ ਨੂੰ ਡ੍ਰੈਸਿੰਗ ਰੂਮ 'ਚ ਲੈ ਕੇ ਪਹੁੰਚ ਗਏ। ਧੋਨੀ ਦੇ ਇਸ ਦੌਸਤ ਨੂੰ ਦੇਖ ਕੇ ਸਭ ਹੈਰਾਨ ਰਹਿ ਗਏ। ਦਰਅਸਲ ਧੋਨੀ ਦਾ ਇਹ ਦੋਸਤ ਉਸਦਾ ਵਾਲੂ ਨਾਂ ਦਾ ਪਾਲਤੂ ਕੁੱਤਾ ਸੀ।

ਚੇਨਈ ਸੁਪਰ ਕਿੰਗਜ਼ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਧੋਨੀ ਦੇ ਇਸ ਨਵੇਂ ਦੋਸਤ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਚੇਨਈ ਅਤੇ ਧੋਨੀ MS Dhoni ਦੇ ਪ੍ਰਸ਼ੰਸਕ ਵੀ ਇਸ ਪੋਸਟ 'ਤੇ ਕਾਫੀ ਕੁਮੈਂਟ ਕਰ ਰਹੇ ਹਨ।

MS Dhoni

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network