ਜ਼ਰੂਰਤ ਤੋਂ ਜ਼ਿਆਦਾ ਐਲੋਵੇਰਾ ਦਾ ਇਸਤੇਮਾਲ ਪਹੁੰਚਾ ਸਕਦਾ ਹੈ ਨੁਕਸਾਨ

written by Shaminder | May 25, 2021

ਐਲੋਵੇਰਾ ਦਾ ਇਸਤੇਮਾਲ ਲੋਕਾਂ ਵਲੋਂ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ । ਕਈ ਬਿਮਾਰੀਆਂ ਦੇ ਇਲਾਜ ਲਈ ਵੀ ਅਸੀਂ ਐਲੋਵੇਰਾ ਦਾ ਇਸਤੇਮਾਲ ਕਰਦੇ ਹਾਂ। ਇਸ ਦੇ ਨਾਲ ਹੀ ਸਕਿਨ ਦੀਆਂ ਕਈ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਵੀ ਇਸ ਦਾ ਇਸਤੇਮਾਲ ਧੜੱਲੇ ਦੇ ਨਾਲ ਕੀਤਾ ਜਾਂਦਾ ਹੈ । ਪਰ ਐਲੋਵੇਰਾ ਦਾ ਜ਼ਰੂਰਤ ਤੋਂ
ਜ਼ਿਆਦਾ ਇਸਤੇਮਾਲ ਵੀ ਕਈ ਵਾਰ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ ।

Aloevera

ਹੋਰ ਪੜ੍ਹੋ : ਕੋਰੋਨਾ ਵਾਇਰਸ ਕਰਕੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਹੈ ਸੋਨਾ ਮੋਹਾਪਾਤਰਾ, ਟਵੀਟ ਕਰਕੇ ਬਿਆਨ ਕੀਤਾ ਦਰਦ 

aloe vera

ਅੱਜ ਅਸੀਂ ਤੁਹਾਨੂੰ ਇਸ ਦੇ ਜ਼ਿਆਦਾ ਇਸਤੇਮਾਲ ਦੇ ਕਾਰਨ ਹੋਣ ਵਾਲੇ ਨੁਕਸਾਨ ਦੇ ਬਾਰੇ ਦੱਸਾਂਗੇ ।

aloe vera

ਐਲੋਵੇਰਾ ਦੀ ਸੀਮਤ ਵਰਤੋਂ ਬਹੁਤ ਫਾਇਦੇਮੰਦ ਹੈ। ਪਰ ਲੋੜ ਤੋਂ ਵੱਧ ਇਸ ਦੀ ਵਰਤੋਂ ਕਰਨਾ ਖ਼ਤਰਨਾਕ ਹੋ ਸਕਦਾ ਹੈ। ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਐਲੋਵੇਰਾ ਦੀ ਬਹੁਤ ਜ਼ਿਆਦਾ ਵਰਤੋਂ ਤੁਹਾਨੂੰ ਕਿਵੇਂ ਨੁਕਸਾਨ ਪਹੁੰਚਾ ਸਕਦੀ ਹੈ।

ਜੇ ਤੁਸੀਂ ਐਲੋਵੇਰਾ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਪੇਟ ਦੀ ਸਮੱਸਿਆ ਹੋ ਸਕਦੀ ਹੈ। ਇਸ ਦੀ ਵਰਤੋਂ ਸੀਮਤ ਮਾਤਰਾ ਵਿੱਚ ਕੀਤੀ ਜਾਣੀ ਚਾਹੀਦੀ ਹੈ।

ਐਲੋਵੇਰਾ ਚਮੜੀ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਹਾਲਾਂਕਿ, ਚਮੜੀ 'ਤੇ ਐਲੋਵੇਰਾ ਦੀ ਜ਼ਿਆਦਾ ਵਰਤੋਂ ਚਮੜੀ ਦੀਆਂ ਸਮੱਸਿਆਵਾਂ ਵੀ ਪੈਦਾ ਕਰ ਸਕਦੀ ਹੈ। ਐਲੋਵੇਰਾ ਨੂੰ ਜ਼ਿਆਦਾ ਚਿਹਰੇ 'ਤੇ ਲਗਾਉਣ ਨਾਲ ਚਿਹਰੇ 'ਤੇ ਖੁਸ਼ਕੀ ਅਤੇ ਬਾਰੀਕ ਦਾਨੇ ਹੋ ਸਕਦੇ ਹਨ।

 

 

You may also like