ਤੰਦਰੁਸਤ ਰਹਿਣ ਦੇ ਲਈ ਕਸਰਤ ਹੈ ਬਹੁਤ ਜ਼ਰੂਰੀ

written by Shaminder | September 24, 2021

ਅਕਸਰ ਵੇਖਣ ‘ਚ ਆਉਂਦਾ ਹੈ ਜੋ ਕਿ ਸਰੀਰਕ ਕੰਮ ਜ਼ਿਆਦਾ ਕਰਦੇ ਹਨ ਉਹ ਤੰਦਰੁਸਤ (Health) ਰਹਿੰਦੇ ਹਨ । ਅਜਿਹੇ ਲੋਕਾਂ ਨੂੰ ਬਿਮਾਰੀਆਂ ਵੀ ਘੱਟ ਹੀ ਲੱਗਦੀਆਂ ਹਨ । ਕਿਉਂਕਿ ਜੇ ਤੁਸੀਂ ਸਰੀਰਕ ਮਿਹਨਤ ਕਰਦੇ ਹੋ ਤਾਂ ਤੁਹਾਡੇ ਸਰੀਰ ਦੀ ਕਸਰਤ (Exercise) ਹੁੰਦੀ ਰਹਿੰਦੀ ਹੈ । ਇਹੀ ਕਾਰਨ ਹੈ ਕਿ ਕੁਰਸੀ ‘ਤੇ ਬੈਠ ਕੇ ਕੰਮ ਕਰਨ ਦੇ ਮੁਕਾਬਲੇ ਸਰੀਰਕ ਕੰਮ ਕਰਨ ਵਾਲੇ ਜ਼ਿਆਦਾ ਤੰਦਰੁਸਤ ਰਹਿੰਦੇ ਹਨ ।

work Out-min Image From Google

ਹੋਰ ਪੜ੍ਹੋ : ਫਲ ਵੇਚਣ ਵਾਲੀ ਇਸ ਔਰਤ ਦੀ ਚਲਾਈ ਦੇਖਕੇ ਤੁਸੀਂ ਵੀ ਰਹਿ ਜਾਓਗੇ ਦੰਗ

ਇਸ ਲਈ ਤੁਸੀਂ ਵੀ ਜੇ ਸਾਰਾ ਦਿਨ ਬੈਠ ਕੇ ਕੰਮ ਕਰਦੇ ਹੋ ਤਾਂ ਤੁਹਾਡੇ ਲਈ ਇਹ ਖਤਰਨਾਕ ਹੋ ਸਕਦਾ ਹੈ । ਸਰੀਰਕ ਕੰਮ ਜਾਂ ਕਸਰਤ ਤੁਹਾਡੀ ਸਿਹਤ ਨੂੰ ਸੁਧਾਰ ਸਕਦੀ ਹੈ ਤੇ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਟਾਈਪ-2ਸ਼ੂਗਰ, ਕੈਂਸਰ ਤੇ ਕਾਰਡੀਓਵੈਸਕੁਲਰ ਬਿਮਾਰੀ ਦੇ ਜ਼ੋਖ਼ਮ ਨੂੰ ਘਟਾ ਸਕਦੀ ਹੈ।

workout Image From Google

ਕਸਰਤ ਦੇ ਤੁਰੰਤ ਤੇ ਲੰਮੇ ਸਮੇਂ ਦੇ ਲਾਭ ਹੋ ਸਕਦੇ ਹਨ। ਸਭ ਤੋਂ ਮਹੱਤਵਪੂਰਨ, ਨਿਯਮਤ ਕਸਰਤ ਤੁਹਾਡੇ ਜੀਵਨ ਦੀ ਗੁਣਵੱਤਾ 'ਚ ਸੁਧਾਰ ਕਰ ਸਕਦੀ ਹੈ। ਕਸਰਤ ਐਂਡੋਰਫਿਨ ਨੂੰ ਛੱਡਦੀ ਹੈ, ਜੋ ਚਿੰਤਾ ਤੇ ਤਣਾਅ ਨੂੰ ਘਟਾਉਣ 'ਚ ਸਹਾਇਤਾ ਕਰਦੀ ਹੈ। ਇਸ ਤਰ੍ਹਾਂ ਖੁਸ਼ੀ ਨੂੰ ਉਤਸ਼ਾਹਤ ਕਰਦੀ ਹੈ।

 

0 Comments
0

You may also like