ਕਸਰਤ ਸਰੀਰ ਲਈ ਹੈ ਬਹੁਤ ਜ਼ਰੂਰੀ, ਕਈ ਬੀਮਾਰੀਆਂ ਰਹਿੰਦੀਆਂ ਹਨ ਦੂਰ

written by Shaminder | December 08, 2021

ਅੱਜ ਕੱਲ੍ਹ ਲੋਕਾਂ ਦੀ ਜੀਵਨ ਸ਼ੈਲੀ (Life Style) ਪੂਰੀ ਤਰ੍ਹਾਂ ਬਦਲ ਚੁੱਕੀ ਹੈ । ਦਫਤਰਾਂ ‘ਚ ਘੰਟਿਆਂ ਬੱਧੀ ਕੰਮ ਕਰਨ ਦੇ ਨਾਲ ਲੋਕਾਂ ਦੀ ਜ਼ਿੰਦਗੀ ਵੀ ਪ੍ਰਭਾਵਿਤ ਹੋਈ ਹੈ । ਕਿਉਂਕਿ ਕਈ-ਕਈ ਘੰਟੇ ਤੱਕ ਇੱਕੋ ਜਗ੍ਹਾ ‘ਤੇ ਬੈਠ ਕੇ ਕੰਮ ਕਰਨ ਦੇ ਨਾਲ ਤੇ ਸਰੀਰਕ ਕੰਮ ਘੱਟਣ ਦੇ ਨਾਲ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਇਸ ਤੋਂ ਇਲਾਵਾ ਜੇ ਗੱਲ ਕਰੀਏ ਸਰੀਰਕ ਕੰਮ ਕਰਨ ਵਾਲਿਆਂ ਦੀ ਤਾਂ ਉਹ ਜ਼ਿਆਦਾ ਤੰਦਰੁਸਤ ਨਜ਼ਰ ਆਉਂਦੇ ਹਨ । ਕਿਉਂਕਿ ਸਰੀਰਕ ਕੰਮ ਇਨਸਾਨ ਨੂੰ ਤੰਦਰੁਸਤ ਰੱਖਦੇ ਹਨ । ਜੇ ਤੁਸੀਂ ਬੀਮਾਰੀਆਂ ਤੋਂ ਰਾਹਤ ਪਾਉਣਾ ਚਾਹੁੰਦੇ ਹੋ ਅਤੇ ਖੁਦ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਵਰਕ ਆਊਟ (WorkOut)  ਜ਼ਰੂਰ ਕਰੋ ਭਾਵੇਂ ਦਸ ਮਿੰਟ ਲਈ ਹੀ ਕਰੋ ।

Jogging image From google

ਹੋਰ ਪੜ੍ਹੋ : ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਵਿਆਹ ਤੋਂ ਬਾਅਦ ਮੁੰਬਈ ‘ਚ ਕਰਨਗੇ ਗ੍ਰੈਂਡ ਰਿਸੈਪਸ਼ਨ

ਸਰੀਰਕ ਕੰਮ ਕਰਨ ਵਾਲਿਆਂ ਨੂੰ ਬਿਮਾਰੀਆਂ ਵੀ ਘੱਟ ਲੱਗਦੀਆਂ ਹਨ ।ਸਰੀਰਕ ਕੰਮ ਜਾਂ ਕਸਰਤ ਤੁਹਾਡੀ ਸਿਹਤ ਨੂੰ ਸੁਧਾਰ ਸਕਦੀ ਹੈ ਤੇ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਟਾਈਪ-2  ਸ਼ੂਗਰ, ਕੈਂਸਰ ਤੇ ਕਾਰਡੀਓਵੈਸਕੁਲਰ ਬਿਮਾਰੀ ਦੇ ਜ਼ੋਖ਼ਮ ਨੂੰ ਘਟਾ ਸਕਦੀ ਹੈ।

 jogging image From google

ਜੇ ਤੁਸੀਂ ਸਾਰਾ ਦਿਨ ਦਫਤਰ ‘ਚ ਬੈਠ ਕੇ ਕੰਮ ਕਰਦੇ ਹੋ ਤਾਂ ਤੁਹਾਨੂੰ ਵਰਜਿਸ਼ ਜਾਂ ਫਿਰ ਸਰੀਰਕ ਤੌਰ ‘ਤੇ ਕੰਮ ਕਰਨਾ ਚਾਹੀਦਾ ਹੈ । ਕਿਉਂਕਿ ਕਸਰਤ ਤੁਹਾਡੇ ਜੀਵਨ ਦੀ ਗੁਣਵੱਤਾ ‘ਚ ਸੁਧਾਰ ਲਿਆ ਸਕਦੀ ਹੈ । ਜੇ ਤੁਸੀਂ ਰੋਜ਼ਾਨਾ ਕਸਰਤ ਨਹੀਂ ਕਰ ਸਕਦੇ ਤਾਂ ਹਫ਼ਤੇ ‘ਚ ਇੱਕ ਜਾਂ ਦੋ ਵਾਰ ਕਸਰਤ ਜ਼ਰੂਰ ਕਰੋ । ਰੋਜ਼ਾਨਾ ਦਸ ਮਿੰਟ ਦੀ ਕਸਰਤ ਤੁਹਾਨੂੰ ਤਰੋਤਾਜ਼ਾ ਤਾਂ ਮਹਿਸੂਸ ਕਰਵਾਏਗੀ । ਇਸ ਦੇ ਨਾਲ ਹੀ ਚਿੰਤਾ ਅਤੇ ਤਣਾਅ ਨੂੰ ਵੀ ਘਟਾਏਗੀ ।

 

You may also like